ਪੱਤਰ ਪ੍ਰੇਰਕ
ਬੰਗਾ, 31 ਅਕਤੂਬਰ
ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਵਲੋਂ ਸਾਹਿਤ ਉਚਾਰਨ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਭਾਸ਼ਣ ਦਾ ਵਧੀਆ ਉਚਾਰਨ ਕਰਕੇ ਦਸਵੀਂ ਦੀ ਸਿਮਰਨ ਪਹਿਲੇ ਸਥਾਨ ’ਤੇੇ ਰਹੀ। ਮੁਕਾਬਲੇ ਵਿੱਚ ਸੱਤਵੀਂ ਦੀ ਆਰਤੀ ਨੇ ਵਧੀਆ ਗੀਤ ਗਾ ਕੇ ਦੂਜਾ ਜਦ ਕਿ ਦਸਵੀਂ ਦੀ ਹੀ ਕਮਲਪ੍ਰੀਤ ਕੌਰ ਨੇ ਕਵਿਤਾ ਦਾ ਵਧੀਆ ਉਚਾਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਦੇ ਵਿਹੜੇ ਹੋਈ ਇਹ ਸਮਾਗਮ ਹੋਇਆ। ਸਨਮਾਨ ਰਸਮ ਸਮਾਗਮ ਦੇੇ ਮੁੱਖ ਮਹਿਮਾਨ ਐੱਨਆਰਆਈ ਜੋਗਾ ਰਾਮ ਸਕੋਹਪੁਰ ਅਤੇ ਸਕੂਲ ਦੇ ਪ੍ਰਿੰਸੀਪਲ ਅਲਕਾ ਰਾਣੀ ਨੇ ਸਾਂਝੇ ਤੌਰ ’ਤੇ ਨਿਭਾਈ।
ਘੁਮੱਕੜਾਂ ਅਤੇ ਸੈਲਾਨੀਆਂ ਦਾ ਮੇਲਾ ਕਰਵਾਇਆ
ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਬੰਗਾ ਵਲੋਂ ਘੁਮੱਕੜਾਂ ਅਤੇ ਸੈਲਾਨੀਆਂ ਦਾ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਉਨ੍ਹਾਂ ਸ਼ਖ਼ਸਅਤਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਦੁਨੀਆਂ ਭਰ ਦੀਆਂ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ ਅਤੇ ਆਪਣੇ ਸਫ਼ਰਾਂ ਨੂੰ ਸ਼ਬਦੀ ਜਾਮਾ ਪਹਿਨਾਉਂਦੇ ਹੋਏ ਸਫ਼ਰਨਾਮੇ ਵੀ ਲਿਖੇ। ਇਨ੍ਹਾਂ ਵਿੱਚ ਪੂਰਾ ਭਾਰਤ ਘੁੰਮਣ ਵਾਲੀ ਸਾਈਕਲਿਸਟ ਜੋੜੀ ਅੰਮ੍ਰਿਤ ਪਾਲ ਸਿੰਘ ਅਤੇ ਅਮਨਜੋਤ ਕੌਰ, ਬੂਟਾ ਸਿੰਘ ਸੰਪਾਦਕ ਘੁਮੱਕੜਨਾਮਾ, ਘੁਮੱਕੜ ਪ੍ਰੋ. ਜਗਵਿੰਦਰ ਸਿੰਘ, ਤਜਿੰਦਰ ਸਿੰਘ, ਗੁਰਨਾਮ ਸਿੰਘ ਚੀਮਾ, ਸਫ਼ਰਨਾਮਾ ਲੇਖਕ ਹਰਦੀਪ ਕੁਲਾਮ , ਅਵਤਾਰ ਸੰਧੂ, ਮਨਜੀਤ ਕੌਰ ਬੋਲਾ, ਹਾਇਕ ਐਂਡ ਟਰੈਕ ਗਰੁੱਪ ਗੜ੍ਹਸ਼ੰਕਰ ਸ਼ਾਮਲ ਸਨ।