ਆਦਮਪੁਰ ਦੋਆਬਾ(ਜਲੰਧਰ), (ਪੱਤਰ ਪ੍ਰੇਰਕ) ਜਲੰਧਰ ਦੀ ਕਮਿਸ਼ਰੇਟ ਪੁਲੀਸ ਦੀ ਸੀਆਈਏ ਸਟਾਫ ਨੇ ਵੱਖ ਵੱਖ ਥਾਵਾਂ’ਤੇ ਛਾਪੇ ਮਾਰ ਕੇ ਜੂਆ ਖੇਡਦੇ ਹੋਏ 10 ਵਿਅਕਤੀਆਂ ਕੋਲੋਂ 1 ਲੱਖ 9 ਹਜ਼ਾਰ 800 ਰੁਪਏ ਬਰਾਮਦ ਕੀਤੇ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੀਆਈਏ ਦੇ ਇੰਚਾਰਜ ਅਸੋਕ ਕੁਮਾਰ ਨੇ ਮੁਖਬਰ ਦੀ ਇਤਲਾਹ’ਤੇ ਅਸ਼ਵਨੀ ਕੁਮਾਰ ਉਰਫ ਗਾਗਾ ਪੁੱਤਰ ਰਮੇਸ਼ ਕੁਮਾਰ ਵਾਸੀ ਅਬਾਦਪੁਰਾ ’ਚ ਛਾਪਾ ਮਾਰ ਕੇ ਅਸ਼ਵਨੀ ਕੁਮਾਰ ਉਰਫ ਗਾਗਾ ਵਾਸੀ ਅਬਾਦਪੁਰਾ, ਅਮਿਤ ਕੁਮਾਰ ਵਾਸੀ ਭਾਰਗੋ ਕੈਂਪ, ਜਤਿੰਦਰ ਸਿੰਘ ਵਾਸੀ ਸੰਗਤ ਸਿੰਘ ਨਗਰ, ਪਾਰਸ ਆਦਰਸ਼ ਨਗਰ, ਵਿਕਾਸ ਛਾਬੜਾ ਵਾਸੀ ਆਰੀਆ ਨਗਰ, ਸੋਰਵ ਧੀਰ ਵਾਸੀ ਨਿਊ ਹਰਦਿਆਲ ਨਗਰ ਨੂੰ 90500 ਰੁਪਏ ਸਮੇਤ ਤਾਸ਼ ਦੇ ਪੱਤੇ ਕਾਬੂ ਕੀਤਾ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਬ੍ਰਿਜ ਭੂਸ਼ਣ ਵਾਸੀ ਅਮਰ ਨਗਰ, ਸਾਗਰ ਵਾਸੀ ਰਤਨ ਨਗਰ, ਰਾਕੇਸ ਕੁਮਾਰ ਵਾਸੀ ਗਿਲ ਕਲੋਨੀ, ਸੰਨੀ ਵਾਸੀ ਮੁੱਹਲਾ ਰਤਨ ਨਗਰ ਨੂੰ ਖਾਲੀ ਥਾਂ ’ਚ ਜੂਆ ਖੇਡਦੇ 19300 ਰੁਪਏ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ 10 ਵਿਅਕਤੀਆਂ ਵਿੱਰੁਧ ਕੇਸ ਦਰਜ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ।