ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 31 ਅਕਤੂਬਰ
ਮਹਿਤਪੁਰ ਦੀ ਪੁਲੀਸ ਨੇ ਮੁਕੱਦਮਿਆਂ ’ਚ ਲੋੜੀਂਦੇ ਭਗੌੜੇ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਨੇ ਦੱਸਿਆ ਕਿ ਐਸ.ਆਈ. ਭੁਪਿੰਦਰ ਸਿੰਘ ਪੁਲੀਸ ਪਾਰਟੀ ਵੱਲੋਂ ਥਾਣਾ ਮਹਿਤਪੁਰ ਤੋਂ ਪਿੰਡ ਇਸਮਾਇਲਪੁਰ ਨੂੰ ਜਾ ਰਹੇ ਸੀ ਤਾਂ ਜਦੋਂ ਪੁਲੀਸ ਪਾਰਟੀ ਪਿੰਡ ਇਸਮਾਇਲਪੁਰ ਪੁਲੀ ਮਹਿਤਪੁਰ ਪੁੱਜੀ ਤਾਂ ਪਿੰਡ ਇਸਮਾਇਲਪੁਰ ਦੀ ਤਰਫ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਜਸਵੀਰ ਸਿੰਘ ਵਾਸੀ ਧਰਮੇ ਦੀਆ ਛੰਨਾ ਮਹਿਤਪੁਰ ਨੂੰ ਕਾਬੂ ਕਰਕੇ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਲਜ਼ਮ ਦੇ ਖ਼ਿਲਾਫ਼ ਥਾਣਾ ਮਹਿਤਪੁਰ ’ਚ ਕੇਸ ਦਰਜ ਕੀਤਾ ਹੈ।