ਨਿਊਯਾਰਕ, 29 ਨਵੰਬਰ
ਭਾਰਤੀ ਵਿਦਿਆਰਥੀ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਦੇ ਨਿਊ ਜਰਸੀ ਵਿੱਚ ਕਾਰ ਹਾਦਸੇ ਤੋਂ ਬਾਅਦ ਹਸਪਤਾਲ ਵਿੱਚ ਜ਼ਿੰਦਗੀ ਲਈ ਜੂਝ ਰਿਹਾ ਹੈ। ਉਸ ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ ਤੇ ਕਈ ਪਸਲੀਆਂ ਟੁੱਟ ਗਈਆਂ ਸਨ। ਨਿਊ ਜਰਸੀ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਵਿਦਿਆਰਥੀ ਵਿਨਮਰ ਸ਼ਰਮਾ 12 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਘਰ ਜਾਣ ਸਮੇਂ ਹਾਦਸੇ ਵਿੱਚ ਬੇਹੋਸ਼ ਹੋ ਗਿਆ ਸੀ। ਭਾਰਤ ਵਿੱਚ ਉਸ ਦੇ ਮਾਪੇ ਅਮਰੀਕਾ ਦੇ ਵੀਜ਼ੇ ਦੀ ਉਡੀਕ ਕਰ ਰਹੇ ਹਨ।