ਲੋਕ ਸਾਹਿਤ ਅਕਾਦਮੀ ਵੱਲੋਂ ਸ਼ਾਇਰ ਜਸਵੰਤ ਗਿੱਲ ਸਮਾਲਸਰ ਦਾ ਸਨਮਾਨ ਸੁਤੰਤਰਤਾ ਸੰਗਰਾਮੀ ਭਵਨ ਵਿਖੇ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ, ਡਾ. ਅਜੀਤ ਪਾਲ, ਸੁਖਜਿੰਦਰ ਸਾਹਿਜ਼ਾਦਾ, ਬੇਅੰਤ ਗਿੱਲ ਅਤੇ ਜੰਗੀਰ ਖੋਖਰ ਸ਼ਾਮਲ ਸਨ। ਸਟੇਜ ਦੀ ਸਮੁੱਚੀ ਕਾਰਵਾਈ ਅਸ਼ੋਕ ਚਟਾਨੀ ਵੱਲੋਂ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਚਲਾਈ ਗਈ।
ਸਮਾਗਮ ਦੇ ਸ਼ੁਰੂ ਵਿੱਚ ਗੁਰਬਿੰਦਰ ਕੌਰ ਗਿੱਲ ਅਤੇ ਮਾਸਟਰ ਪ੍ਰੇਮ ਕੁਮਾਰ ਨੇ ਆਪਣੇ-ਆਪਣੇ ਗੀਤ ਪੇਸ਼ ਕੀਤੇ, ਉਪਰੰਤ ਚਰਨਜੀਤ ਸਮਾਲਸਰ ਨੇ ਜਸਵੰਤ ਗਿੱਲ ਦੀ ਕਾਵਿ ਰਚਨਾ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕਰਦਿਆਂ ਉਸ ਦੀਆਂ ਕਵਿਤਾਵਾਂ ਨੂੰ ਲੋਕ ਪੱਖੀ ਕਰਾਰ ਦਿੱਤਾ।
ਤਰਸੇਮ ਲੰਡੇ, ਜਸਕਰਨ ਲੰਡੇ, ਡਾ. ਅਜੀਤ ਪਾਲ ਜਟਾਣਾ ਅਤੇ ਗੁਰਮੀਤ ਕੜਿਆਲਵੀ ਨੇ ਜਸਵੰਤ ਗਿੱਲ ਦੀ ਸ਼ਾਇਰੀ ਨੂੰ ਬਿਹਤਰੀਨ ਕਿਸਮ ਦੀ ਸ਼ਾਇਰੀ ਕਿਹਾ। ਜਸਵੰਤ ਗਿੱਲ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਉਪਰੰਤ ਕਵੀ ਦਰਬਾਰ ਵੀ ਕੀਤਾ ਗਿਆ। ਸਭ ਤੋਂ ਪਹਿਲਾਂ ਗੁਰਮੇਲ ਬੋਡੇ ਨੇ ਜਸਵੰਤ ਗਿੱਲ ਦੀ ਪ੍ਰਸ਼ੰਸਾ ਵਿੱਚ ਸਨਮਾਨ ਪੱਤਰ ਪੜ੍ਹਿਆ।
ਇਸ ਤੋਂ ਮਗਰੋਂ ਦਿਲਬਾਗ ਬੁੱਕਣ ਵਾਲਾ, ਕਰਮਜੀਤ ਕੌਰ ਲੰਡੇ ਕੇ, ਬਲਜਿੰਦਰ ਕਲਸੀ, ਜਗਦੀਸ਼ ਪ੍ਰੀਤਮ, ਡਾ. ਸਰਬਜੀਤ ਕੌਰ ਬਰਾੜ, ਹਰਜੀਤ ਗਿੱਲ, ਸਾਗਰ ਸ਼ਰਮਾ, ਸੁਖਚੈਨ ਚੰਦ ਨਵਾਂ, ਗੁਰਪਿਆਰ ਹਰੀ ਨੌਂ, ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਹਰਵਿੰਦਰ ਰੋਡੇ, ਰਣਜੀਤ ਸਰਾਂਵਾਲੀ, ਜਗਸੀਰ ਬਰਾੜ, ਕਰਨਲ ਬਾਬੂ ਸਿੰਘ, ਪ੍ਰੋ. ਕਰਮਜੀਤ, ਸੋਨੀਆ, ਸਿਮਰ ਅਤੇ ਹਰੀਦਾਸ ਚੌਹਾਨ ਨੇ ਆਪਣੇ-ਆਪਣੇ ਕਲਾਮ ਪੇਸ਼ ਕੀਤੇ। ਸਮਾਗਮ ਵਿੱਚ ਅਰੁਣ ਸ਼ਰਮਾ, ਕੁਲਵੰਤ ਸਿੰਘ, ਗਿਆਨ ਸਿੰਘ, ਮੋਹੀ ਅਮਰਜੀਤ, ਹਰਭਜਨ ਬਹੋਨਾ ਅਤੇ ਗੁਰਚਰਨ ਸੰਘਾ ਆਦਿ ਵੀ ਸ਼ਾਮਲ ਸਨ।