ਸਿਡਨੀ, 14 ਅਕਤੂਬਰ
ਆਸਟਰੇਲੀਆ ਵਿੱਚ ਲੁਟੇਰੇ ਨੇ 28 ਸਾਲਾ ਭਾਰਤੀ ਵਿਦਿਆਰਥੀ ਦੇ ਚਿਹਰੇ, ਛਾਤੀ ਅਤੇ ਪੇਟ ਵਿੱਚ ਕਈ ਵਾਰ ਚਾਕੂ ਦੇ ਵਾਰ ਕੀਤੇ। ਪੁਲੀਸ ਨੇ ਕਿਹਾ ਕਿ ਇਹ ਘਟਨਾ 6 ਅਕਤੂਬਰ ਦੀ ਰਾਤ 10.30 ਵਜੇ ਦੀ ਹੈ। ਆਗਰਾ ਵਾਸੀ ਜਦੋਂ ਸ਼ੁਭਮ ਗਰਗ ’ਤੇ ਹਮਲਾ ਉਦੋਂ ਹੋਇਆ ਜਦੋਂ ਉਹ ਪੈਸੀਫਿਕ ਹਾਈਵੇਅ ਦੇ ਨਾਲ ਪੈਦਲ ਜਾ ਰਿਹਾ ਸੀ। ਪੁਲੀਸ ਨੇ ਡੇਨੀਅਲ ਨੌਰਵੁੱਡ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਗਰਗ ਦੇ ਚਿਹਰੇ, ਛਾਤੀ ਅਤੇ ਪੇਟ ‘ਤੇ ਕਥਿਤ ਤੌਰ ‘ਤੇ ਚਾਕੂ ਦੇ ਕਈ ਜ਼ਖ਼ਮ ਹੋਣ ਤੋਂ ਬਾਅਦ 27 ਸਾਲਾ ਮੁਲਜ਼ਮ ‘ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਸ਼ੁਭਮ ਦੀ ਹਾਲਤ ਗੰਭੀਰ ਪਰ ਸਥਿਰ ਹੈ।