ਲੰਡਨ, 12 ਜਨਵਰੀ
ਬਰਤਾਨੀਆ ਵਿਚ 23 ਸਾਲਾ ਨੌਜਵਾਨ ਨੂੰ ਤਕਰੀਬਨ 100 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਲਾਪ੍ਰਵਾਹੀ ਡਰਾਈਵਿੰਗ ਦੌਰਾਨ ਪੰਜ ਮਹੀਨਿਆਂ ਦੇ ਬੱਚੇ ਦੀ ਮਾਂ ਨੂੰ ਮਾਰਨ ਦੇ ਦੋਸ਼ ਵਿਚ ਛੇ ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਸ਼ਿਮ ਅਜ਼ੀਜ਼ ਆਪਣੇ ਰਿਸ਼ਤੇਦਾਰਾਂ ਨੂੰ ਪ੍ਰਭਾਵਿਤ ਕਰਨ ਲਈ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਉਸ ਦੀ ਔਡੀ ਨੇ ਬਲਜਿੰਦਰ ਕੌਰ ਟੱਕਰ ਮਾਰ ਦਿੱਤੀ। ਬਲਜਿੰਦਰ (32) ਆਪਣੇ ਪਤੀ ਨੂੰ ਆਪਣੇ ਭਰਾ ਦੇ ਘਰ ਤੋਂ ਲੈਣ ਲਈ ਜਾ ਰਹੀ ਸੀ ਅਤੇ ਉਹ 62 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾ ਰਹੀ ਸੀ। ਅਦਾਲਤ ਨੇ ਛੇ ਸਾਲ ਦੀ ਕੈਦ ਤੋਂ ਇਲਾਵਾ ਅਜ਼ੀਜ਼ ‘ਤੇ ਸੱਤ ਸਾਲਾਂ ਲਈ ਗੱਡੀ ਚਲਾਉਣ ‘ਤੇ ਪਾਬੰਦੀ ਲਗਾਈ ਹੈ।