ਨਵੀਂ ਦਿੱਲੀ, 26 ਜੂਨ
ਸੁਪਰੀਮ ਕੋਰਟ ਨੇ ਅੱਜ ਯੈੱਸ ਬੈਂਕ ਦੇ ਮਨੀ ਲਾਂਡਰਿੰਗ ਕੇਸ ਸਬੰਧੀ ਡੀਐੱਚਐੱਫਐੱਲ ਦੇ ਪ੍ਰੋਮੋਟਰਾਂ ਧੀਰਜ ਵਧਾਵਨ ਅਤੇ ਕਪਿਲ ਵਧਾਵਨ ਦੀਆਂ ਅਗਾਊਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ।
ਪੁਲੀਸ ਵਲੋਂ ਹੁਣ ਗ੍ਰਿਫ਼ਤਾਰ ਕੀਤੇ ਵਧਾਵਨ ਭਰਾਵਾਂ ਨੇ ਬੰਬਈ ਹਾਈ ਕੋਰਟ ਦੇ 12 ਮਈ ਦੇ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਪਟੀਸ਼ਨ ਰੱਦ ਕਰਨ ਦੇ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਸੀ। ਵਧਾਵਨ ਭਰਾਵਾਂ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਕਿਹਾ ਕਿ ਊਹ ਰਾਹਤ ਲਈ ਦਬਾਅ ਨਹੀਂ ਪਾ ਰਹੇ, ਜਿਸ ’ਤੇ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਬੀ.ਆਰ. ਗਵੱਈ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਪਟੀਸ਼ਨਾਂ ਰੱਦ ਕੀਤੀਆਂ। ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਿਸ ਕਰਕੇ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਬੇਅਰਥ ਹੋ ਗਈਆਂ ਹਨ। -ਪੀਟੀਆਈ