‘ਵੀਵੋ’ ਸਪਾਂਸਰ ਮਾਮਲਾ: ਕੈਟ ਨੇ ਕੇਂਦਰੀ ਗ੍ਰਹਿ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ

‘ਵੀਵੋ’ ਸਪਾਂਸਰ ਮਾਮਲਾ: ਕੈਟ ਨੇ ਕੇਂਦਰੀ ਗ੍ਰਹਿ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ

ਪੱਤਰ ਪ੍ਰੇਰਕ

ਨਵੀਂ ਦਿੱਲੀ, 3 ਅਗਸਤ

ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਦੁਬਈ ’ਚ ਹੋਣ ਵਾਲੇ ਆਈਪੀਐੱਲ ‘ਚ ਚੀਨੀ ਕੰਪਨੀ ਵੀਵੋ ਨੂੰ ਖ਼ਿਤਾਬ ਦੇ ਸਪਾਂਸਰ ਵਜੋਂ ਬਰਕਰਾਰ ਰੱਖਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਬੀਸੀਸੀਆਈ ਦੇ ਇਸ ਕਦਮ ਦੇ ਵਿਰੁੱਧ ਕੈੱਟ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅੱਜ ਇੱਕ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਬੀਸੀਸੀਆਈ ਨੂੰ ਸਮਾਗਮ ਲਈ ਕੋਈ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ। ਸ੍ਰੀ ਸ਼ਾਹ ਨੂੰ ਭੇਜੇ ਆਪਣੇ ਪੱਤਰ ’ਚ ਕੈਟ ਨੇ ਕਿਹਾ ਹੈ ਕਿ ਬੀਸੀਸੀਆਈ ਦਾ ਇਹ ਕਦਮ ਸਰਕਾਰ ਦੀ ਨੀਤੀ ਅਤੇ ਦੇਸ਼ ‘ਚ ਕਰੋਨਾ ਨੂੰ ਰੋਕਣ ਲਈ ਚੁੱਕੇ ਕਦਮਾਂ ਦੇ ਵਿਰੁੱਧ ਹੋਵੇਗਾ ਤੇ ਇਹ ਬੀਸੀਸੀਆਈ ਦੀ ਪੈਸੇ ਦੀ ਭੁੱਖ ਤੇ ਲਾਲਚ ਹੈ ਤੇ ਇਹ ਵੀ ਉਸ ਸਮੇਂ ਜਦੋਂ ਭਾਰਤ ਤੇ ਦੁਨੀਆ ਭਰ ਦੇ ਦੇਸ਼ ਕਰੋਨਾ ਖ਼ਿਲਾਫ਼ ਲੜ ਰਹੇ ਹਨ। ਕੈਟ ਦੇ ਪ੍ਰਧਾਨ ਬੀ.ਸੀ. ਭਾਰਤੀਆ ਤੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਪੱਤਰ ’ਚ ਕਿਹਾ ਕਿ ਕੇਂਦਰ ਸਰਕਾਰ ‘ਵੋਕਲ ਆਨ ਲੋਕਲ’ ਤੇ ‘ਸਵੈ-ਨਿਰਭਰ ਭਾਰਤ’ ਲਈ ਬਹੁਤ ਸਾਰੇ ਕਦਮ ਉਠਾ ਰਹੀ ਹੈ, ਇਸ ਲਈ ਬੀਸੀਸੀਆਈ ਦਾ ਫ਼ੈਸਲਾ ਨਾ ਸਿਰਫ ਸਰਕਾਰ ਦੀ ਇਸ ਨੀਤੀ ਦੇ ਉਲਟ ਹੈ ਬਲਕਿ ਉਸਦਾ ਮਜ਼ਾਕ ਵੀ ਉਡਾਉਂਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All