ਯੂਪੀਐੱਸਸੀ-2019 ਦੇ ਨਤੀਜੇ ਐਲਾਨੇ: ਹਰਿਆਣਾ ਦਾ ਪ੍ਰਦੀਪ ਸਿੰਘ ਟੌਪਰ

ਯੂਪੀਐੱਸਸੀ-2019 ਦੇ ਨਤੀਜੇ ਐਲਾਨੇ: ਹਰਿਆਣਾ ਦਾ ਪ੍ਰਦੀਪ ਸਿੰਘ ਟੌਪਰ

ਨਵੀਂ ਦਿੱਲੀ, 4 ਅਗਸਤ

ਸਿਵਲ ਸੇਵਾਵਾਂ ਪ੍ਰੀਖਿਆ 2019 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਹਰਿਆਣਾ ਦੇ ਪ੍ਰਦੀਪ ਸਿੰਘ ਨੇ ਬਾਜ਼ੀ ਮਾਰ ਲਈ ਹੈ। ਜਤਿਨ ਕਿਸ਼ੋਰ ਤੇ ਪ੍ਰਤਿਭਾ ਵਰਮਾ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਯੂਪੀਐੱਸੀ 2019 ਦਾ ਨਤੀਜਾ www.upsc.gov.in ’ਤੇ ਦੇਖਿਆ ਜਾ ਸਕਦਾ ਹੈ। ਉਮੀਦਵਾਰਾਂ ਨੂੰ ਮਾਰਕਸ ਨਤੀਜੇ ਜਾਰੀ ਹੋਣ ਤੋਂ 15 ਦਿਨ ਬਾਅਦ ਵੈੱਬਸਾਈਟ ’ਤੇ ਮਿਲਣਗੇ। ਸਾਲ 2019 ਵਿੱਚ ਕੁੱਲ 829 ਦੀ ਨਿਯੁਕਤੀ ਦੀ ਸਿਫਾਰਸ਼ ਕੀਤੀ ਗਈ ਹੈ। ਜਿਸ ਵਿੱਚ ਜਨਰਲ ਵਰਗ ਦੇ 304, ਈਡਬਲਿਊ ਦੇ 78, ਓਬੀਸੀ ਦੇ 251, ਐੱਸਸੀ ਦੇ 129 ਤੇ ਐੱਸਟੀ ਦੇ 67 ਉਮੀਦਵਾਰ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All