ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜਨਵਰੀ
ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਕੰਮ ਕਰਦੇ ਇਕ ਵਿਅਕਤੀ ਸਮੇਤ ਦੋ ਵਿਅਕਤੀਆਂ ਨੂੰ ਕਸਟਮ ਅਧਿਕਾਰੀਆਂ ਨੇ ਲਗਭਗ 88 ਲੱਖ ਰੁਪਏ ਦੇ ਸੋਨੇ ਦੀ ਕਥਿਤ ਤੌਰ ‘ਤੇ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਕਸਟਮ ਵਿਭਾਗ ਨੇ ਸੋਨਾ ਪ੍ਰਾਪਤ ਕਰਨ ਵਾਲੇ ਵਿਅਕਤੀ ਦੇ ਵੇਰਵੇ ਸਾਂਝੇ ਨਹੀਂ ਕੀਤੇ ਜਿਸ ਨੂੰ ਸ਼ਾਹਜਾਹ ਤੋਂ ਆਏ ਯਾਤਰੀ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਸਟਮ ਅਧਿਕਾਰੀਆਂ ਨੇ ਅਗਲੇਰੀ ਜਾਂਚ ਤੇ ਨਿੱਜੀ ਤਲਾਸ਼ੀ ਦੌਰਾਨ ਯਾਤਰੀ ਤੋਂ ਇੱਕ ਆਈਫੋਨ 13 ਪ੍ਰੋ ਮੋਬਾਈਲ ਫੋਨ ਵੀ ਜ਼ਬਤ ਕੀਤਾ ਜਿਸ ਦੀ ਕੀਮਤ 90,000 ਰੁਪਏ ਹੈ। ਇੱਕ ਵੱਖਰੇ ਬਿਆਨ ਵਿੱਚ ਕਸਟਮ ਵਿਭਾਗ ਨੇ ਕਿਹਾ ਕਿ ਉਸਨੇ ਇੱਕ ਹੋਰ ਭਾਰਤੀ ਯਾਤਰੀ ਨੂੰ 58 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੂੰ ਬੁੱਧਵਾਰ ਨੂੰ ਉਦੋਂ ਰੋਕਿਆ ਗਿਆ ਜਦੋਂ ਉਹ ਇੱਥੋਂ ਦੁਬਈ ਲਈ ਰਵਾਨਾ ਹੋ ਰਿਹਾ ਸੀ। ਉਸ ਦੇ ਸਾਮਾਨ ਦੀ ਜਾਂਚ ਦੇ ਨਤੀਜੇ ਵਜੋਂ 80,000 ਡਾਲਰ, ਜੋ 58.88 ਲੱਖ ਰੁਪਏ ਦੇ ਬਰਾਬਰ ਹੈ, ਦੀ ਬਰਾਮਦਗੀ ਹੋਈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਰੰਸੀ ਜ਼ਬਤ ਕੀਤੀ ਗਈ।