ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਸਤੰਬਰ
ਦਿੱਲੀ ਪੁਲੀਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਦਵਾਰਕਾ ਖੇਤਰ ਤੋਂ ਇਕ 24 ਸਾਲਾ ਵਿਅਕਤੀ ਤੇ 33 ਸਾਲਾ ਔਰਤ ਨੂੰ ਕਥਿਤ ਤੌਰ ’ਤੇ ਹੈਰੋਇਨ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨਜਫਗੜ੍ਹ ਵਾਸੀ ਰਾਜੇਸ਼ ਅਤੇ ਨੈਨਸੀ ਕੋਲੋਂ 303 ਗ੍ਰਾਮ ਹੈਰੋਇਨ ਬਰਾਮਦ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਛਾਵਲਾ-ਨਜਫਗੜ੍ਹ ਮੁੱਖ ਸੜਕ ’ਤੇ ਜਾਲ ਵਿਛਾਇਆ ਤੇ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਪੁਲੀਸ ਨੇ ਕਾਬੂ ਕੀਤੇ ਵਿਅਕਤੀ ਰਾਜੇਸ਼ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 3 ਗ੍ਰਾਮ ਹੈ। ਦਵਾਰਕਾ ਦੇ ਡੀਸੀਪੀ ਹਰਸ਼ਵਰਧਨ ਅਨੁਸਾਰ ਲਗਾਤਾਰ ਪੁੱਛਗਿੱਛ ’ਤੇ ਮੁਲਜ਼ਮ ਨੇ ਇਹ ਕਬੂਲ ਕੀਤਾ ਕਿ ਨਿਊ ਰੋਸ਼ਨਪੁਰਾ ਵਿੱਚ ਨੈਨਸੀ ਤੋਂ ਇਹ ਪ੍ਰਾਪਤ ਕਰਦਾ ਸੀ। ਐਨਡੀਪੀਐਸ ਐਕਟ ਤਹਿਤ ਨਜਫਗੜ੍ਹ ਪੁਲੀਸ ਸਟੇਸ਼ਨ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।