ਕੌਮੀ ਰਾਜਧਾਨੀ ਵਿੱਚ ਮੰਗਲਵਾਰ ਹੁਣ ਤੱਕ ਦਾ ਸਭ ਤੋਂ ਠੰਢਾ ਦਿਨ ਰਿਹਾ

ਕੌਮੀ ਰਾਜਧਾਨੀ ਵਿੱਚ ਮੰਗਲਵਾਰ ਹੁਣ ਤੱਕ ਦਾ ਸਭ ਤੋਂ ਠੰਢਾ ਦਿਨ ਰਿਹਾ

ਨਵੀਂ ਦਿੱਲੀ ਵਿੱਚ ਮੰਗਲਵਾਰ ਨੂੰ ਕੜਾਕੇ ਦੀ ਠੰਢ ਦੌਰਾਨ ਸੜਕ ’ਤੇ ਬੈਠਾ ਹੋਇਆ ਬੇਘਰਾ ਵਿਅਕਤੀ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 25 ਜਨਵਰੀ

ਕੌਮੀ ਰਾਜਧਾਨੀ ਮੰਗਲਵਾਰ ਨੂੰ ਕਠੋਰ ਸਰਦੀਆਂ ਦੇ ਹਾਲਾਤਾਂ ਵਿੱਚ ਕੰਬ ਗਈ ਕਿਉਂਕਿ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਜੋ ਕਿ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਤੇ ਇਸ ਤਰ੍ਹਾਂ ਦੇ ਰੁਝਾਨ ਅਨੁਸਾਰ ਇਸ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ। ‘ਆਈਐਮਡੀ’ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 15-16 ਡਿਗਰੀ ਦੇ ਕਰੀਬ ਰਿਹਾ।

ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਨੇ ਅਗਲੇ ਦੋ ਦਿਨਾਂ ਦੌਰਾਨ ਪੰਜਾਬ, ਹਰਿਆਣਾ-ਚੰਡੀਗੜ੍ਹ-ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਠੰਢੇ ਦਿਨ ਤੋਂ ਗੰਭੀਰ ਠੰਢੇ ਦਿਨ ਦੇ ਹਾਲਾਤ ਦੀ ਭਵਿੱਖਬਾਣੀ ਕੀਤੀ ਹੈ। ਆਈਐੱਮਡੀ ਨੇ ਇੱਕ ਟਵੀਟ ਵਿੱਚ ਕਿਹਾ, ‘ਅਗਲੇ 3-4 ਦਿਨਾਂ ਦੌਰਾਨ ਪੱਛਮੀ ਮੱਧ ਪ੍ਰਦੇਸ਼ ਵਿੱਚ ਅਲੱਗ ਖੇਤਰਾਂ ਵਿੱਚ ਕੁਝ ਹਿੱਸਿਆਂ ਵਿੱਚ ਠੰਢ ਦਾ ਦਿਨ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ-ਚੰਡੀਗੜ੍ਹ-ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਵਿੱਚ ਅਲੱਗ- ਖੇਤਰਾਂ ਵਿੱਚ ਠੰਢੇ ਦਿਨ ਤੋਂ ਗੰਭੀਰ ਠੰਢੇ ਦਿਨ ਦੇ ਹਾਲਾਤ ਹਨ’ ਆਈਐੱਮਡੀ ਦੇ ਸੀਨੀਅਰ ਵਿਗਿਆਨੀ ਆਰਕੇ ਜੇਨਾਮਾਨੀ ਨੇ ਸੋਮਵਾਰ ਨੂੰ ਕਿਹਾ ਸੀ ਕਿ 26 ਜਨਵਰੀ ਤੋਂ ਬਾਅਦ ਦਿੱਲੀ ਵਿੱਚ ਸੀਤ ਲਹਿਰ ਤੇਜ਼ ਹੋ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਹੁਣ 2 ਫਰਵਰੀ ਤੱਕ ਦਿੱਲੀ, ਪੰਜਾਬ ਤੇ ਹਰਿਆਣਾ ਵਿੱਚ ਮੀਂਹ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸ਼ਹਿਰ ’ਚ 88.2 ਮਿਲੀਮੀਟਰ ਮੀਂਹ ਪੈਣ ਤੋਂ ਬਾਅਦ ਦਿੱਲੀ ’ਚ 122 ਸਾਲਾਂ ’ਚ ਜਨਵਰੀ ’ਚ ਸਭ ਤੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ ਦੀ ਹਵਾ ਦੀ ਗੁਣਵੱਤਾ ਮੰਗਲਵਾਰ ਸਵੇਰੇ 7 ਵਜੇ ਪ੍ਰਤੀ ਘੰਟਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 255 ਦਰਜ ਕਰਨ ਦੇ ਨਾਲ ‘ਮਾੜੀ’ ਸ਼੍ਰੇਣੀ ਵਿੱਚ ਸੀ।

ਸੋਮਵਾਰ ਨੂੰ ਔਸਤ 24 ਘੰਟੇ ਦਾ ਏਕਿਊਆਈ 241 ਸੀ ਜੋ ਕਿ ‘ਮਾੜੀ’ ਜ਼ੋਨ ਵਿੱਚ ਵੀ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ 50 ਦੇ ਏਕਿਊਆਈ ਨੂੰ ‘ਚੰਗਾ’, 51-100 ਨੂੰ ‘ਤਸੱਲੀਬਖਸ਼’, 101-200 ਨੂੰ ‘ਮੱਧਮ’, 201-300 ਨੂੰ ‘ਮਾੜਾ’, 301-400 ਨੂੰ ‘ਬਹੁਤ ਮਾੜਾ’ ਤੇ 401 ਤੋਂ ਉੱਪਰ ‘ਗੰਭੀਰ’ ਸ਼੍ਰੇਣੀਬੱਧ ਕਰਦਾ ਹੈ। ਕੇਂਦਰੀ ਗ੍ਰਹਿ ਵਿਗਿਆਨ ਦੇ ਹਵਾ ਗੁਣਵੱਤਾ ਨਿਗਰਾਨੀ ਕੇਂਦਰ ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਸਫਰ) ਨੇ ਕਿਹਾ ਕਿ ਧੂੜ ਦੇ ਤੂਫਾਨ ਤੇ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਹਵਾ ਦੀ ਗੁਣਵੱਤਾ ’ਚ ਮਾਮੂਲੀ ਗਿਰਾਵਟ ਆਈ ਹੈ।

ਬੇਘਰੇ ਲੋਕਾਂ ਦੀਆਂ ਮੌਤਾਂ ਲਈ ਕੇਜਰੀਵਾਲ ਸਰਕਾਰ ਜ਼ਿੰਮੇਵਾਰ: ਭਾਜਪਾ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਗੂੜ੍ਹੀ ਨੀਂਦ ਵਿੱਚ ਸੁੱਤੀ ਹੋਈ ਹੈ। ਕੇਜਰੀਵਾਲ ਸਰਕਾਰ ਨੂੰ ਸ਼ੋਸ਼ਿਤ ਤੇ ਗਰੀਬ ਵਰਗ ਨਾਲ ਕੋਈ ਸਰੋਕਾਰ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵਰਕਰ ਚੋਣਾਂ ਦੇ ਮੌਸਮ ਵਿੱਚ ਹੀ ਲੋਕਾਂ ਦੇ ਬੂਹੇ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਇੱਕ ਰਿਪੋਰਟ ਅਨੁਸਾਰ ਦਿੱਲੀ ਵਿੱਚ ਚੱਲ ਰਹੇ 281 ਰੈਣ ਬਸੇਰਿਆਂ ਵਿੱਚ ਇਸ ਸਾਲ 110 ਤੋਂ ਵੱਧ ਗ਼ਰੀਬ, ਬੇਸਹਾਰਾ ਤੇ ਗ਼ਰੀਬ ਲੋਕਾਂ ਦੀ ਠੰਢ ਕਾਰਨ ਮੌਤ ਹੋ ਚੁੱਕੀ ਹੈ। ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਕੋਈ ਮਦਦ ਨਹੀਂ ਕਰ ਰਹੀ। ਅੱਜ ਸਥਿਤੀ ਇਹ ਹੈ ਕਿ ਦਿੱਲੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਰੈਣ ਬਸੇਰਿਆਂ ਵਿੱਚ ਦੋ ਵਕਤ ਦਾ ਭੋਜਨ ਨਿਯਮਤ ਤੌਰ ’ਤੇ ਮਿਲੇਗਾ ਅਤੇ ਲੋਕ ਪੌਸ਼ਟਿਕ ਭੋਜਨ ਮੁਫ਼ਤ ਲੈ ਸਕਦੇ ਹਨ ਪਰ ਅੱਜ ਇਨ੍ਹਾਂ ਖਸਤਾਹਾਲ ਰੈਣ ਬਸੇਰਿਆਂ ਵਿੱਚ ਰਹਿਣ ਲਈ ਬਿਸਤਰੇ ਨਹੀਂ ਹਨ ਤੇ ਕਈ ਰੈਣ ਬਸੇਰਿਆਂ ਦੀਆਂ ਛੱਤਾਂ ਨਹੀਂ ਹਨ। ਉਹ ਪੂਰੀ ਤਰ੍ਹਾਂ ਟੁੱਟ ਗਏ ਹਨ। ਪਿੰਡ ਸੇਵਾ ਬਸਤੀ ਰਾਜਕੌਰੀ ਵਿੱਚ ਕੰਬਲ ਵੰਡਣ ਮੌਕੇ ਸ੍ਰੀ ਗੁਪਤਾ ਨੇ ਕਿਹਾ ਕਿ ਦਿੱਲੀ ਵਿੱਚ ਸਰਦੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਸਭ ਤੋਂ ਬੁਰੀ ਹਾਲਤ ’ਚ ਰੈਣ ਬਸੇਰਿਆਂ ਅਤੇ ਸੜਕਾਂ ਦੇ ਕਿਨਾਰੇ ਰਹਿ ਰਹੇ ਗਰੀਬ ਅਤੇ ਬੇਸਹਾਰਾ ਮਜ਼ਦੂਰ ਹਨ ਜਿਨ੍ਹਾਂ ਕੋਲ ਰਹਿਣ ਲਈ ਛੱਤ ਨਹੀਂ ਹੈ ਅਤੇ ਪਹਿਨਣ ਲਈ ਕੱਪੜੇ ਨਹੀਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਕਿਸੇ ਵੀ ਗਰੀਬ ਨੂੰ ਕੋਈ ਮਦਦ ਨਹੀਂ ਮਿਲ ਰਹੀ। ਲੋਕ ਲੰਮਾ ਸਮਾਂ ਫੁੱਟਪਾਥ ’ਤੇ ਰਾਤ ਕੱਟਣ ਲਈ ਮਜਬੂਰ ਹਨ। ਉਨ੍ਹਾਂ ਨੂੰ ਰੈਣ ਬਸੇਰੇ ਵਿੱਚ ਨਹੀਂ ਰਹਿਣ ਦਿੱਤਾ ਜਾ ਰਿਹਾ। ਸਰਕਾਰ ਨੇ ਰੈਣ ਬਸੇਰੇ ਬਣਾਏ ਅਤੇ ਇਸ ਲਈ ਕਈ ਵੱਡੇ ਵਾਅਦੇ ਵੀ ਕੀਤੇ ਗਏ ਪਰ ਇੱਥੇ ਰਹਿਣ ਲਈ ਬੈੱਡ ਵੀ ਖਾਲੀ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੂੰ ਸ਼ੋਸ਼ਿਤ ਤੇ ਗਰੀਬ ਵਰਗ ਨਾਲ ਕੋਈ ਸਰੋਕਾਰ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All