ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਕਤੂਬਰ
ਲਖੀਮਪੁਰ ਖੀਰੀ ਦੀਆਂ ਬੀਤੇ ਦਿਨ ਦੀਆਂ ਘਟਨਾਵਾਂ ਮਗਰੋਂ ਗਾਜ਼ੀਆਬਾਦ ਪੁਲੀਸ ਨੇ ਅਤਿਆਦਨ ਗਾਜ਼ੀਆਬਾਦ ਪੁਲੀਸ ਵੱਲੋਂ ਰਾਸ਼ਟਰੀ ਰਾਜਮਾਰਗ-9 ਤੇ 24 ਨੂੰ ਬੰਦ ਕਰਨ ਦੇ ਕਾਰਨ ਦਿੱਲੀ ਟ੍ਰੈਫਿਕ ਪੁਲੀਸ ਨੇ ਸੋਮਵਾਰ ਨੂੰ ਗਾਜ਼ੀਪੁਰ ਸਰਹੱਦ ਵੱਲ ਜਾਣ ਵਾਲੇ ਟ੍ਰੈਫ਼ਿਕ ਨੂੰ ਥੋੜ੍ਹੇ ਸਮੇਂ ਲਈ ਮੋੜ ਦਿੱਤਾ। ਇਸ ਕਾਰਨ ਨੋਇਡਾ, ਦਿੱਲੀ ਤੇ ਗਾਜ਼ੀਆਬਾਦ ਨੂੰ ਜਾਣ ਵਾਲੇ ਰਾਹਾਂ ਉਪਰ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ। ਦਿੱਲੀ ਤੋਂ ਗਾਜ਼ੀਆਬਾਦ ਆਉਣ ਵਾਲੀ ਆਵਾਜਾਈ ਨੂੰ ਅਕਸ਼ਰਧਾਮ ਤੋਂ ਨੋਇਡਾ ਤੇ ਵਿਕਾਸ ਮਾਰਗ ਵੱਲ ਗਾਜ਼ੀਆਬਾਦ ਵੱਲ ਮੋੜਿਆ ਗਿਆ ਹੈ। ਸੜਕ ਨੰਬਰ 57 ਏ ’ਤੇ ਟ੍ਰੈਫਿਕ ਨੂੰ ਸ਼ਾਹਦਰਾ, ਆਨੰਦ ਵਿਹਾਰ ਤੇ ਗਾਜ਼ੀਆਬਾਦ ਲਈ ਹਸਨਪੁਰ ਕਰਕਰੀ ਮੋਡ ਵੱਲ ਮੋੜਿਆ ਗਿਆ ਹੈ। ਡਾ.ਹਡਗੇਵਾਰ ਮਾਰਗ ਫਿਰ ਨਾਲਾ ਰੋਡ ਤੋਂ ਯੂਪੀ ਗੇਟ ਗਾਜ਼ੀਆਬਾਦ ਤੱਕ ਵੈਸ਼ਾਲੀ, ਵਸੁੰਧਰਾ, ਗਾਜ਼ੀਆਬਾਦ ਰਾਹੀਂ ਪੇਪਰ ਮਾਰਕੀਟ, ਗਾਜ਼ੀਪੁਰ ਲਈ ਬੰਦ ਕਰ ਦਿੱਤਾ ਸੀ। ਲਗਭਗ 45 ਮਿੰਟ ਬਾਅਦ ਇੱਕ ਹੋਰ ਟਵੀਟ ਵਿੱਚ ਟ੍ਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਕਿ ਐਨਐਚ -24 ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ ਤੇ ਆਮ ਆਵਾਜਾਈ ਚਾਲੂ ਹੈ। ਗਾਜ਼ੀਆਬਾਦ ਪੁਲੀਸ ਨੇ ਕਿਹਾ ਕਿ ਦਿੱਲੀ-ਗਾਜ਼ੀਆਬਾਦ ਕੈਰੇਜਵੇਅ ‘ਤੇ ਆਵਾਜਾਈ ਨੂੰ ਸਾਵਧਾਨੀ ਦੇ ਤੌਰ ’ਤੇ ਰੋਕ ਦਿੱਤਾ ਗਿਆ। ਪੁਲੀਸ ਸੁਪਰਡੈਂਟ (ਸਿਟੀ 2) ਗਿਆਨੇਂਦਰ ਕੁਮਾਰ ਸਿੰਘ ਨੇ ਕਿਹਾ ਕਿ ਬੈਰੀਕੇਡਸ ਦੀ ਮਦਦ ਨਾਲ ਐਕਸਪ੍ਰੈਸਵੇਅ ਨੂੰ ਬੰਦ ਕਰ ਦਿੱਤਾ ਤੇ ਇਹ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੀਤਾ ਗਿਆ। ਯਾਤਰੀ ਆਨੰਦ ਵਿਹਾਰ-ਕੌਸ਼ਾਂਬੀ ਸਰਹੱਦ ਦੀ ਵਰਤੋਂ ਕਰਦੇ ਹੋਏ ਗਾਜ਼ੀਆਬਾਦ ਵਿੱਚ ਦਾਖਲ ਹੋ ਸਕਦੇ ਸੀ ਤੇ ਇੱਥੇ ਕੋਈ ਪਾਬੰਦੀ ਨਹੀਂ ਸੀ। ਪੁਲੀਸ ਟੀਮ ਯੂਪੀ-ਗੇਟ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸੰਪਰਕ ਵਿੱਚ ਸੀ ਸਥਿਤੀ ਸ਼ਾਂਤੀਪੂਰਨ ਰਹੀ। ਦਿੱਲੀ ਟ੍ਰੈਫਿਕ ਪੁਲੀਸ ਨੇ ਯੂਪੀ-ਗੇਟ ’ਤੇ ਨੈਸ਼ਨਲ ਹਾਈਵੇ-9 ਅਤੇ ਦਿੱਲੀ ਮੇਰਠ ਐਕਸਪ੍ਰੈੱਸਵੇਅ ਨੂੰ ਬੰਦ ਕਰਨ ਬਾਰੇ ਅਲਰਟ ਵੀ ਜਾਰੀ ਕੀਤਾ ਸੀ।