ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਇੱਕ ਪੱਤਰ ਲਿਖਿਆ ਹੈ, ਕਿਹਾ ਹੈ ਕਿ ਤਿੰਨ ਜੇਲ੍ਹਾਂ ਵਿੱਚ 18,131 ਕੈਦੀਆਂ ਲਈ, ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਦੇ ਵਿੱਚ ਹੈ, ਲਈ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇ। ਤਿਹਾੜ ਜੇਲ੍ਹ ਅਧਿਕਾਰੀਆਂ ਵੱਲੋਂ 11 ਮਈ ਤੱਕ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ 369 ਕੈਦੀਆਂ ਦੀ ਕੋਵਿਡ-19 ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਸਾਬਕਾ ਸੰਸਦ ਮੁਹੰਮਦ ਸ਼ਹਾਬੂਦੀਨ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ। ਡੀਜੀ (ਤਿਹਾੜ ਜੇਲ੍ਹ) ਸੰਦੀਪ ਗੋਇਲ ਨੇ ਕਿਹਾ ਕਿ ਇਸ ਵੇਲੇ 45 ਸਾਲ ਤੋਂ ਉਪਰ ਦੇ 1185 ਜੇਲ੍ਹ ਕੈਦੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ। ਤਿਹਾੜ ਵਿਚ 854 ਨੂੰ ਖੁਰਾਕ ਮਿਲੀ, ਰੋਹਿਨੀ ਵਿਚ 112 ਤੇ ਮੰਡੋਲੀ ਜੇਲ੍ਹ ਵਿਚ 219 ਨੂੰ।