ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਤੇ ਸਦਭਾਵਨਾ ਕਮੇਟੀ ਨੇ ਅੱਜ ਫੇਸਬੁੱਕ ਅਧਿਕਾਰੀਆਂ ਵਿਰੁੱਧ ਜਾਣਬੁੱਝ ਕੇ ਅਣਗਹਿਲੀ ਨਾਲ ਸਬੰਧਤ ਸ਼ਿਕਾਇਤਾਂ ਬਾਰੇ ਮੀਟਿੰਗ ਕੀਤੀ, ਜਿਸ ਵਿੱਚ ਤਿੰਨ ਗਵਾਹਾਂ ਨੇ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ। ਕਮੇਟੀ ਦੇ ਚੇਅਰਮੈਨ ਰਾਘਵ ਚੱਢਾ ਨੇ ਕਿਹਾ ਕਿ ਕਾਰਵਾਈ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਫੇਸਬੁੱਕ ਦੇ ਕੁਝ ਚੋਟੀ ਦੇ ਅਧਿਕਾਰੀ ਭਾਜਪਾ ਦੇ ਹੱਕ ’ਚ ਕੰਮ ਕਰ ਰਹੇ ਹਨ ਤੇ ਜਾਣਬੁੱਝ ਕੇ ਸਮੱਗਰੀ ਨੂੰ ਆਪਣੇ ਪਲੇਟਫਾਰਮ ਤੋਂ ਨਹੀਂ ਹਟਾ ਰਹੇ। ਇਹ ਗੱਲ ਵਾਲ ਸਟ੍ਰੀਟ ਜਰਨਲ ’ਚ 14 ਅਗਸਤ 2020 ਨੂੰ ਪ੍ਰਕਾਸ਼ਿਤ ਹੋਏ ਲੇਖ ਵਿਚ ਪ੍ਰਗਟ ਕੀਤੀ ਗਈ ਸੀ ਤੇ ਸ਼ਾਂਤੀ/ਸਦਭਾਵਨਾ ਕਮੇਟੀ ਨੂੰ ਇਸ ਨਾਲ ਜੁੜੀਆਂ ਕਈ ਸ਼ਿਕਾਇਤਾਂ ਮਿਲੀਆਂ। ਸ੍ਰੀ ਚੱਢਾ ਨੇ ਕਿਹਾ ਕਿ ਕਮੇਟੀ ਨੇ ਨੋਟਿਸ ਭੇਜ ਕੇ ਫੇਸਬੁੱਕ ਦੇ ਉੱਚ ਅਧਿਕਾਰੀਆਂ ਨੂੰ ਤਲਬ ਕਰਨ ਦਾ ਫੈਸਲਾ ਕੀਤਾ ਹੈ।
ਚੇਅਰਮੈਨ ਨੇ ਕਿਹਾ ਕਿ ਇਸ ਕਮੇਟੀ ਦੇ ਸਾਹਮਣੇ ਆਏ ਗਵਾਹਾਂ ’ਚ ਡੋਮੇਨ ਮਾਹਰ ਵੀ ਸਨ।