ਪੱਤਰ ਪ੍ਰੇਰਕ
ਟੋਹਾਣਾ, 20 ਦਸੰਬਰ
ਹਰਿਆਣਾ ਸਿੱਖ ਮਿਸ਼ਨ ਕੁਰੂਕਸ਼ੇਤਰ ਦੇ ਸਹਿਯੋਗ ਨਾਲ ਸਿੰਘ ਸਭਾ ਟੋਹਾਣਾ ਤੇ ਇਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 24 ਤੋਂ 28 ਦਸੰਬਰ ਤੱਕ ਗੁਰਮਤਿ ਸਮਾਗਮ ਮਨਾਉਣ ਲਈ ਤੁਰ ਨਗਰ ਗੁਰਦੁਆਰਾ ਸਾਹਿਬ ’ਚ ਐੱਸਜੀਪੀਸੀ ਮੈਂਬਰ ਬਲਦੇਵ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਸੁਝਾਅ ਮੰਗੇ ਹਨ। ਮੀਟਿੰਗ ’ਚ ਸਯੁੰਕਤ ਕਿਸਾਨ ਮੋਰਚਾ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਸਕਰਨ ਸਿੰਘ ਤੇ ਮੈਂਬਰ, ਗੁਰਦੁਆਰਾ ਗੁਰੂ ਨਾਨਕ ਸਗੰਤ ਸਭਾ ਤੁਰ ਨਗਰ ਦੇ ਨੁਮਾਇੰਦੇ, ਗੁਰਦੁਆਰਾ ਤੇਗ ਬਹਾਦਰ ਸਾਹਿਬ, ਗੁਰਦੁਆਰਾ ਭਾਟੀਆ ਨਗਰ, ਗੁਰਦੁਆਰਾ ਗੁਪਤਾ ਕਲੋਨੀ, ਗੁਰਦੁਆਰਾ ਦੁੂਖ ਨਿਵਾਰਣ, ਗੁਰ ਤੇਗ ਬਹਾਦਰ ਗੁਰਮਤਿ ਪ੍ਰਚਾਰ ਲਹਿਰ ਤੋਂ ਇਲਾਵਾ ਹੋਰ ਸ਼ਰਧਾਲੂ ਜਥੇਬੰਦੀਆਂ ਦੇ ਪ੍ਰਤੀਨਿੱਧੀਆਂ ਨੇ ਸੁਝਾਅ ਦਿੱਤੇ।