ਨਵੀਂ ਦਿੱਲੀ, 5 ਅਕਤੂਬਰ
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਦੀ ਪਿਛਲੇ ਮਹੀਨੇ ਹੋਈ ਮੀਟਿੰਗ ਵਿੱਚ ਕੋਵਿਡ-19 ਦੀ ਵਿਸ਼ਵਵਿਆਪੀ ਮਹਾਮਾਰੀ ਦੇ ਪ੍ਰਕੋਪ ਘਟਣ ਦੇ ਬਾਵਜੂਦ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਲਾਪ੍ਰਵਾਹੀ ਨਾ ਵਰਤਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਵਿੱਚ ਮਾਸਕ ਪਹਿਨਣ ਅਤੇ ਅਜਿਹਾ ਨਾ ਕਰਨ ‘ਤੇ 500 ਰੁਪਏ ਦੇ ਜੁਰਮਾਨੇ ਨੂੰ ਹਟਾਉਣ ‘ਤੇ ਵੀ ਸਹਿਮਤੀ ਬਣੀ। ਮੀਟਿੰਗ ਵਿੱਚ ਸਿਹਤ ਵਿਭਾਗ ਮਾਸਕ ਨਾ ਪਹਿਨਣ ‘ਤੇ 500 ਰੁਪਏ ਦੇ ਜੁਰਮਾਨੇ ਨੂੰ ਹਟਾਉਣ ਬਾਰੇ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ।