ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੁਲਾਈ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਕਿਹਾ ਕਿ ਭਾਟੀ ਖਾਣ ਰਿਜ਼ਰਵ ਜੰਗਲਾਤ ਖੇਤਰ ਵਿੱਚ ਖਾਣਾਂ ਦੇ ਟੋਇਆਂ ਨੂੰ ਪਾਣੀ ਦੇ ਜਲਘਰਾਂ ਵਿੱਚ ਵਿਕਸਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਭਾਟੀ ਮਾਈਨਜ਼ ਦੇ ਦੌਰੇ ਦੌਰਾਨ ਸਕਸੈਨਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਆਸਪਾਸ ਦੇ ਖੇਤਰਾਂ ਵਿੱਚ ਪਾਣੀ ਭਰਨ ਵਾਲੀਆਂ ਥਾਵਾਂ ਦੀ ਪਛਾਣ ਕਰਨ ਅਤੇ ਬਾਰਿਸ਼ ਦੇ ਪਾਣੀ ਨੂੰ ਡੂੰਘੇ ਟੋਇਆਂ ਵਿੱਚ ਪਾਉਣ ਲਈ ਪਾਈਪਾਂ ਦੀ ਵਰਤੋਂ ਕਰਨ। ਉਪ ਰਾਜਪਾਲ ਨੇ ਜੂਨ ਵਿੱਚ ਅਧਿਕਾਰੀਆਂ ਨੂੰ ਭੱਟੀ ਖਾਣਾਂ ਦੇ ਰਾਖਵੇਂ ਜੰਗਲ ਦੇ ਖੇਤਰ ਵਿੱਚ ਖਾਣਾਂ ਵਾਲੇ ਟੋਇਆਂ ਨੂੰ ਨੇੜਲੇ ਖੇਤਰਾਂ ਨਾਲ ਜੋੜ ਕੇ ਜਲ ਸਰੋਤਾਂ ਵਿੱਚ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ ਸਨ ਜੋ ਸੇਮ ਦੀ ਸਮੱਸਿਆ ਦਾ ਸਾਹਮਣਾ ਕਰਦੇ ਸਨ। ਉਨ੍ਹਾਂ ਅਧਿਕਾਰੀਆਂ ਨੂੰ ਪਾਣੀ ਦੇ ਵਹਾਅ ਦਾ ਪਤਾ ਲਗਾਉਣ ਅਤੇ ਮੈਪ ਬਣਾਉਣ ਲਈ ਖੇਤਰ ਦਾ ਸਰਵੇਖਣ ਕਰਨ ਲਈ ਵੀ ਕਿਹਾ ਸੀ।