ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਕਤੂਬਰ
ਰਾਡਾਂ ਵਾਲਾ ਟਰੱਕ ਫਰਨੀਚਰ ਦੀ ਫੈਕਟਰੀ ਵਿੱਚ ਜਾ ਵੱਜਣ ਕਾਰਨ ਡਰਾਈਵਰ ਤੇ ਕਲੀਨਰ ਦੀ ਮੌਤ ਹੋ ਗਈ। ਦੱਖਣੀ ਪੂਰਬੀ ਦਿੱਲੀ ਦੇ ਡੀਸੀਪੀ ਆਰਪੀ ਮੀਨਾ ਨੇ ਦੱਸਿਆ ਕਿ ਡਰਾਈਵਰ ਆਰਿਫ ਅਲੀ ਤੇ ਸਹਾਇਕ ਮੁਮਤਾਜ ਅਲੀ ਇਸ ਹਾਦਸੇ ਵਿੱਚ ਦਮ ਤੋੜ ਗਏ। ਦੋਵੇਂ ਉੱਤਰ ਪ੍ਰਦੇਸ਼ ਦੇ ਹਾਪਰ ਦੇ ਵਸਨੀਕ ਸਨ। ਪੁਲੀਸ ਅਨੁਸਾਰ ਇਹ ਟਰੱਕ ਅਨੰਦਮਈ ਮਾਰਗ ਤੋਂ ਆ ਰਿਹਾ ਸੀ ਤੇ ਦੱਖਣ-ਪੂਰਬੀ ਦਿੱਲੀ ਦੇ ਮਹਰੌਲੀ-ਬਦਰਪੁਰ ਰੋਡ ’ਤੇ ਪਹੁੰਚਣ ਤੋਂ ਬਾਅਦ ਇਹ ਆਪਣਾ ਕੰਟਰੋਲ ਗੁਆ ਬੈਠਾ ਤੇ ਫਰਨੀਚਰ ਫੈਕਟਰੀ ਵਿਚ ਜਾ ਵੱਜਾ। ਸੰਭਾਵਨਾ ਹੈ ਕਿ ਡਰਾਈਵਰ ਦੀ ਅੱਖ ਲਗ ਗਈ ਹੋਵੇ।