ਨਵੀਂ ਦਿੱਲੀ, 19 ਜਨਵਰੀ
ਇਥੇ ਬੁੱਧਵਾਰ ਸ਼ਾਮ ਨੂੰ ਸੀਆਰਪੀਐੱਫ ਦੇ ਹੈੱਡਕੁਆਰਟਰ ਨੂੰ ਬੰਬ ਨਾ ਉਡਾਉਣ ਦੀ ਧਮਕੀ ਮਿਲੀ ਜੋ ਕਿ ਫਰਜ਼ੀ ਨਿਕਲੀ। ਵੇਰਵਿਆਂ ਅਨੁਸਾਰ ਪੁਲੀਸ ਕੰਟਰੋਲ ਰੂਮ ਤੇ ਸ਼ਾਮ 6.36 ਵਜੇ ਸੀਆਰਪੀਐੱਫ ਦੇ ਅਧਿਕਾਰੀਆਂ ਨੇ ਸੂਚਨਾ ਦਿੱਤੀ ਕਿ ਲੋਧੀ ਰੋਡ ਸਥਿਤ ਸੀਆਰਪੀਐੱਫ ਹੈਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਮਗਰੋਂ ਲੋਧੀ ਰੋਡ ਪੁਲੀਸ ਸਟੇਸ਼ਨ ਦੇ ਅਧਿਕਾਰੀ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਨਾਲ ਲੈ ਕੇ ਮੌਕੇ ਉੱਤੇ ਪਹੁੰਚੇ। ਇਸ ਮਗਰੋਂ ਸੀਆਰਪੀਐੱਫ, ਸੀਆਈਐੱਸਐੱਫ ਤੇ ਦਿੱਲੀ ਪੁਲੀਸ ਦੀਆਂ ਟੀਮਾਂ ਨੇ ਹੈਡਕੁਆਰਟਰ ਦੀ ਛਾਣਬੀਨ ਕੀਤੀ ਪਰ ਕੋਈ ਧਮਾਕਾਖੇਜ਼ ਸਮੱਗਰੀ ਬਰਾਮਦ ਨਹੀਂ ਹੋਈ। ਇਸ ਮਗਰੋਂ ਬੰਬ ਦੀ ਧਮਕੀ ਨੂੰ ਫਰਜ਼ੀ ਕਰਾਰ ਦੇ ਦਿੱਤਾ ਗਿਆ। -ਪੀਟੀਆਈ