ਨਵੀਂ ਦਿੱਲੀ, 20 ਸਤੰਬਰ
ਸਰਵਉਚ ਅਦਾਲਤ ਨੇ ਦੇਸ਼ ਵਿੱਚ ਐੱਚਆਈਵੀ ਮਰੀਜ਼ਾਂ ਦੇ ਇਲਾਜ ਲਈ ਐਂਟੀਰੇਟਰੋਵਾਇਰਲ ਦਵਾਈਆਂ ਦੀ ਘਾਟ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ ’ਤੇ ਕੇਂਦਰ ਸਰਕਾਰ, ਕੌਮੀ ਏਡਜ਼ ਕੰਟਰੋਲ ਬੋਰਡ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਡੀ ਵਾਈ ਚੰਦਰਚੂੜ ਅਤੇ ਹਿਮਾ ਕੋਹਲੀ ਦੇ ਬੈਂਚ ਨੇ ਸਿਹਤ ਮੰਤਰਾਲੇ, ਕੌਮੀ ਏਡਜ਼ ਕੰਟਰੋਲ ਆਰਗੇਨਾਈਜੇਸ਼ਨ ਅਤੇ ਹੋਰਾਂ ਤੋਂ ਜਵਾਬ ਵੀ ਮੰਗਿਆ ਹੈ।