ਨਵੀਂ ਦਿੱਲੀ, 22 ਅਪਰੈਲ
ਦਿੱਲੀ ਦੇ ਰੋਹਿਣੀ ਕੋਰਟ ਕੰਪਲੈਕਸ ‘ਚ ਅੱਜ ਸਵੇਰੇ ਦੋ ਵਕੀਲਾਂ ਦੇ ਮੁਵੱਕਿਲਾਂ ਵਿਚਕਾਰ ਹੋਈ ਲੜਾਈ ਦੌਰਾਨ ਨਾਗਾਲੈਂਡ ਪੁਲੀਸ ਦੇ ਕਰਮਚਾਰੀ ਨੇ ਸਰਵਿਸ ਹਥਿਆਰ ਨਾਲ ਗੋਲੀ ਚਲਾ ਦਿੱਤੀ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੋ ਵਕੀਲਾਂ ਦੇ ਮੁਵੱਕਿਲਾਂ ਵਿਚਕਾਰ ਲੜਾਈ ਹੋਈ ਸੀ। ਸੁਰੱਖਿਆ ਡਿਊਟੀ ‘ਤੇ ਨਾਗਾਲੈਂਡ ਪੁਲੀਸ ਦਾ ਕਰਮਚਾਰੀ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਸ ਦੇ ਸਰਵਿਸ ਹਥਿਆਰ ਤੋਂ ਗੋਲੀ ਚੱਲ ਗਈ। ਗੋਲ ਜ਼ਮੀਨ ’ਤੇ ਲੱਗੀ ਜਿਸ ਕਾਰਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।