ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਕੌਮੀ ਰਾਜਧਾਨੀ ਵਿੱਚ ਸ਼ਨਿੱਚਰਵਾਰ ਦੀ ਸਵੇਰ ਨੂੰ ਮੀਂਹ ਪੈਣ ਕਾਰਨ ਤਾਪਮਾਨ ਹੇਠਾਂ ਆ ਗਿਆ। ਦਿੱਲੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਲਗਾਤਾਰ ਜਾਰੀ ਰਹੀ। ਦਿੱਲੀ-ਐੱਨਸੀਆਰ ਦੀਆਂ ਸੜਕਾਂ ਗਲੀਆਂ ਵਿੱਚ ਮੀਂਹ ਪੈਣ ਕਾਰਨ ਪਾਣੀ ਖੜ੍ਹ ਗਿਆ, ਜਿਸ ਕਾਰਨ ਵਾਹਨ ਚਾਲਕਾਂ ਨੂੰ ਖਾਸ ਕਰ ਦੋ ਪਹੀਆਂ ਵਾਹਨ ਵਾਲਿਆਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਮੌਸਮ ਮਹਿਕਮੇ (ਆਈਐੱਮਡੀ) ਨੇ ਕਿਹਾ ਕਿ ਭਲਕੇ ਵੀ ਦਰਮਿਆਨੀ ਬਾਰਿਸ਼ ਜਾਰੀ ਰਹੇਗੀ।
ਦਿਨ ਭਰ ਰੁਕ ਰੁਕ ਕੇ ਮੀਂਹ ਪੈਣ ਨਾਲ ਦਿੱਲੀ-ਐੱਨਸੀਆਰ ਵਿੱਚ ਸ਼ਨਿਚਰਵਾਰ ਨੂੰ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ। ਫਰੀਦਾਬਾਦ, ਗੁਰੂਗ੍ਰਾਮ, ਨੋਇਡਾ ਵਿੱਚ ਪਾਣੀ ਭਰਨ ਨਾਲ ਸੜਕਾਂ-ਗਲੀਆਂ ਦੇ ਹਾਲਤ ਬੱਦਤਰ ਹੋ ਗਈ। ਪਾਣੀ ਭਰਨ ਕਾਰਨ ਦਿੱਲੀ ਟਰੈਫਿਕ ਪੁਲੀਸ ਨੇ ਆਈਐੱਮਡੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਯਾਤਰੀਆਂ ਨੂੰ ਸਫਰ ਕਰਨ ਤੇ ਰਾਹ ਬਦਲਣ ਦੀ ਸਲਾਹ ਦਿੱਤੀ। ਪੁਲੀਸ ਨੇ ਟਵੀਟ ਕੀਤਾ, “ਨਿਊ ਰੋਹਤਕ ਰੋਡ ’ਤੇ ਆਨੰਦ ਪਰਬਤ ਤੋਂ ਜ਼ਾਖੀਰਾ ਵੱਲ ਜਾਣ ਵਾਲੇ ਦੋਵੇਂ ਕੈਰੇਜਵੇਅ ਅਤੇ ਗਲੀ ਨੰਬਰ-10, ਆਨੰਦ ਪਰਬਤ ਨੇੜੇ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਕਿਰਪਾ ਕਰਕੇ ਹਾਲਾਤ ਤੋਂ ਬਚੋ। ਪੁਲ ਪ੍ਰਹਿਲਾਦਪੁਰ ਸਮੇਤ ਹੋਰ ਅੰਡਰਪਾਸ ਵੀ ਮੀਂਹ ਦੀ ਮਾਰ ਹੇਠ ਆਏ।