ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਸਤੰਬਰ
ਫੈਕਟਰੀ ਕਰਮਚਾਰੀਆਂ ਨੇ ਕਥਿਤ ਤੌਰ ’ਤੇ ਇੱਕ 19 ਸਾਲਾ ਵਿਅਕਤੀ ਨੂੰ ਮੋਬਾਈਲ ਫੋਨ ਚੋਰੀ ਕਰਦਿਆਂ ਫੜ ਲਿਆ। ਬਾਅਦ ਵਿੱਚ ਪਲਾਸਟਿਕ ਦੀਆਂ ਪਾਈਪਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਮਾਰ ਦਿੱਤਾ। ਪੁਲੀਸ ਮੁਤਾਬਕ ਇਹ ਘਟਨਾ ਸ਼ਨਿਚਰਵਾਰ ਨੂੰ ਉੱਤਰੀ ਦਿੱਲੀ ਦੇ ਸਰਾਏ ਰੋਹਿਲਾ ਵਿੱਚ ਵਾਪਰੀ। ਮੁੱਖ ਮੁਲਜ਼ਮ ਗਿਆਨੀ (36) ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲੀਸ ਡਿਪਟੀ ਕਮਿਸ਼ਨਰ (ਉੱਤਰੀ) ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਸਰਾਏ ਰੋਹਿਲਾ ਪੁਲੀਸ ਸਟੇਸ਼ਨ ਨੂੰ ਸ਼ਹਿਜ਼ਾਦਾ ਬਾਗ ਵਿੱਚ ਇੱਕ ਸੜਕ ’ਤੇ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਡੀਸੀਪੀ ਨੇ ਕਿਹਾ ਕਿ ਜਾਂਚ ਦੌਰਾਨ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਪਤਾ ਲੱਗਿਆ ਕਿ ਇਜ਼ਹਾਰ ਸਵੇਰੇ 4 ਵਜੇ ਫੈਕਟਰੀ ਵਿੱਚ ਦਾਖਲ ਹੋਇਆ ਤੇ ਮੋਬਾਈਲ ਫੋਨ ਚੋਰੀ ਕੀਤਾ ਪਰ ਗਿਆਨੀ ਨੇ ਉਸ ਨੂੰ ਫੜ ਲਿਆ।