ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਦਿੱਲੀ ਹਵਾਈ ਅੱਡੇ ’ਤੇ ਸਾਮਾਨ ਖਿੱਚਣ ਵਾਲੀ ਗੱਡੀ ਨੂੰ ਅੱਗ ਲੱਗ ਗਈ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਿੱਲੀ ਫਾਇਰ ਸਰਵਿਸ ਮੁਤਾਬਕ ਦਿੱਲੀ ਹਵਾਈ ਅੱਡੇ ਦੇ ਕਾਰਗੋ ਬੇਅ ’ਤੇ ਸਾਮਾਨ ਖਿੱਚਣ ਤੇ ਜਹਾਜ਼ਾਂ ਵਿੱਚ ਭਰਨ ਲਈ ਇਸਤੇਮਾਲ ਹੁੰਦੀ ਗੱਡੀ ਨੂੰ ਅੱਗ ਲੱਗ ਗਈ ਅਤੇ ਦੋ ਅੱਗ ਬੁਝਾਊ ਇੰਜਣਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਧੂੰਏਂ ਦਾ ਵੱਡਾ ਗੁਬਾਰ ਹਵਾਈ ਅੱਡੇ ’ਤੇ ਜਹਾਜ਼ਾਂ ਦੇ ਸਵਾਰੀਆਂ ਨੂੰ ਚੜ੍ਹਾਉਣ ਤੇ ਉਤਾਰਨ ਵਾਲੇ ਖੇਤਰ ਵਿੱਚ ਦੇਖਿਆ ਗਿਆ।