ਜੇਜੇਪੀ ਦੇ ਆਗੂਆਂ ਨੇ ‘ਆਪ’ ਦਾ ਪੱਲਾ ਫੜਿਆ : The Tribune India

ਜੇਜੇਪੀ ਦੇ ਆਗੂਆਂ ਨੇ ‘ਆਪ’ ਦਾ ਪੱਲਾ ਫੜਿਆ

ਜੇਜੇਪੀ ਦੇ ਆਗੂਆਂ ਨੇ ‘ਆਪ’ ਦਾ ਪੱਲਾ ਫੜਿਆ

‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਅਨੁਰਾਗ ਢਾਂਡਾ। -ਫੋਟੋ: ਮੁਕੇਸ਼ ਅਗਰਵਾਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 16 ਅਗਸਤ

ਜੇਜੇਪੀ ਦੇ ਜ਼ਿਲ੍ਹਾ ਕੌਂਸਲਰ ਰਾਮ ਪ੍ਰਸਾਦ ਗੜ੍ਹਵਾਲ, ਬਲਾਕ ਸਮਿਤੀ ਚੇਅਰਮੈਨ ਸੁਰੇਸ਼ ਜਾਖੜ, ਸਮਾਜ ਸੇਵੀ ਤੇ ​​ਚੇਅਰਮੈਨ ਸਮੇਤ ਕਈ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸ਼ਾਮਲ ਹੋਣ ਵਾਲੇ ਆਦਮਪੁਰ ਦੇ ਲੋਕਾਂ ਨੇ ਕਿਹਾ ਕਿ ਕੁਲਦੀਪ ਬਿਸ਼ਨੋਈ ਨੂੰ 5 ਸਾਲ ਲਈ ਚੁਣਿਆ ਸੀ ਪਰ ਉਹ ਅਸਤੀਫਾ ਦੇ ਕੇ ਭਾਜਪਾ ’ਚ ਸ਼ਾਮਲ ਹੋ ਗਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਨੁਰਾਗ ਢਾਂਡਾ ਨੇ ਪਾਰਟੀ ਦੇ ਕੌਮੀ ਦਫ਼ਤਰ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਦਮਪੁਰ ਦੇ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਕੁਲਦੀਪ ਬਿਸ਼ਨੋਈ ਨੂੰ ਸਬਕ ਸਿਖਾਉਣ ਲਈ ਕੰਮ ਕਰਨਗੇ। ਹਰਿਆਣਾ ’ਚ ਬਦਲਾਅ ਦੀ ਹਵਾ ਆਦਮਪੁਰ ਤੋਂ ਸ਼ੁਰੂ ਹੋਈ ਹੈ। ਸੱਤਾ ਪਰਿਵਰਤਨ ਅਤੇ ਸਿਸਟਮ ਤਬਦੀਲੀ ਉਥੋਂ ਸ਼ੁਰੂ ਹੋਵੇਗੀ। ਆਦਮਪੁਰ ਵਿੱਚ 1968 ਤੋਂ ਇੱਕ ਹੀ ਪਰਿਵਾਰ ਦਾ ਰਾਜ ਹੈ। ਆਦਮਪੁਰ ਦੇ ਲੋਕ ਇਸ ਪ੍ਰਥਾ ਨੂੰ ਖਤਮ ਕਰਨਾ ਚਾਹੁੰਦੇ ਹਨ, ਜਿਸ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਆਦਮਪੁਰ ਖੇਤਰ ਨਾਲ ਸਬੰਧਤ ਆਗੂ, ਸਰਪੰਚ ਅਤੇ ਸਮਾਜ ਸੇਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਜੇਜੇਪੀ ਦੇ ਜ਼ਿਲ੍ਹਾ ਕੌਂਸਲਰ ਰਾਮ ਪ੍ਰਸਾਦ ਗੜ੍ਹਵਾਲ, ਸਾਬਕਾ ਜ਼ਿਲ੍ਹਾ ਕੌਂਸਲਰ ਮਾਸਟਰ ਧਰਮਵੀਰ ਸਿਵਾਚ, ਸਰਪੰਚ ਸੱਜਣ ਕੁਮਾਰ, ਸਾਬਕਾ ਚੇਅਰਮੈਨ ਬਲਾਕ ਸਮਿਤੀ ਸੁਰੇਸ਼ ਜਾਖੜ, ਸਾਬਕਾ ਸਰਪੰਚ ਮੇਵਾ ਸਿੰਘ ਪੂਨੀਆ, ਸਾਬਕਾ ਸਰਪੰਚ ਸੀਤਾ ਰਾਮ ਗੋਦਾਰਾ, ਬੀਵੀਪੀ ਸਕੱਤਰ ਮਨੋਜ ਬਾਂਸਲ, ਸੁਰੇਸ਼ ਝਝਾੜੀਆ, ਭੀਮ ਸਿੰਘ ਸੈਣੀ, ਮੁਕੇਸ਼ ਢਾਕਾ ਆਦਿ ਦੇ ਨਾਂ ਸ਼ਾਮਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਸ਼ਹਿਰ

View All