ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਦਸੰਬਰ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਸਕੂਲੀ ਪ੍ਰਬੰਧਕਾਂ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ, ਦਰਸ਼ਨ ਸਿੰਘ ਢਿੱਲੋਂ, ਗੁਰਮੇਜ ਸਿੰਘ ਅਤੇ ਸਕੂਲ ਪ੍ਰਿੰਸੀਪਲ ਸਤਬੀਰ ਸਿੰਘ ਵੱਲੋਂ ‘ਐਂਟਰਪਨਿਉਰਸ਼ਿਪ’ ਦੇ ਨਾਂ ਹੇਠ ‘ਪਹਿਲੀ ਪੀੜੀ ਦੇ ਉਦਯੋਗਪਤੀਆਂ’ ਦੀ ਸਫ਼ਲਤਾ ਬਾਰੇ ਦੱਸਣ ਲਈ ‘ਆਨਲਾਈਨ ਵੈਬਿਨਾਰ’ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਕੀਤਾ ਗਿਆ। ਪ੍ਰਿੰਸੀਪਲ ਸਤਬੀਰ ਸਿੰਘ ਨੇ ਇਸ ਮੌਕੇ ’ਤੇ ਮੁੱਖ ਬੁਲਾਰੇ ਨੂੰ ਜੀ ਆਇਆ ਆਖਦੇ ਹੋਏ ਵਿਦਿਆਰਥੀਆਂ ਨੂੰ ਦੱਸਿਆ ਕਿ ਜਿੱਥੇ ਦਿੱਲੀ ਸਰਕਾਰ ਵੱਲੋਂ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਲਈ ‘ਐਂਟਰਨਿਉਰਸ਼ਿਪ’ ਦੀ ਲੜੀ ਆਰੰਭ ਕੀਤੀ ਹੋਈ ਹੈ, ਉੱਥੇ ਹੀ ਅਸੀਂ ਵੀ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਆਪਣੇ ਸਕੂਲ ਵਿੱਚ ‘ਐਂਟਰਪਨਿਓਰਸ਼ਿਪ’ ਦੀ ਲੜੀ ਨੂੰ ਸੀਨੀਅਰ ਜਮਾਤਾਂ ਦੇ ਵਿਦਿਆਰਥੀ ਲਈ ਆਰੰਭ ਕਰਨ ਜਾ ਰਹੇ ਹਾਂ। ਪਰਵਿੰਦਰ ਸਿੰਘ ਲੱਕੀ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵਪਾਰਕ ਗੁਣਾਂ ਤੋਂ ਜਾਣੂ ਕਰਾਉਣ ਲਈ ਨਵੀਂ ਲੜੀ ਆਰੰਭ ਕਰਨ ਲਈ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਕੌਸਤੁਬ ਅਧਿਕਾਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਡੇ ਕੋਲ ਜੀਵਨ ਅੰਦਰ ਮੌਕੇ ਕਿਸੇ ਵੀ ਰੂਪ ਵਿੱਚ ਆਉਂਦੇ ਹਨ, ਸਾਨੂੰ ਕਿਸੇ ਵੀ ਵਾਈਬਸ ਨੂੰ ਮਹਿਸੂਸ ਕਰਨਾ, ਸਮਝਣਾ ਅਤੇ ਉਸ ਨੂੰ ਫੜਨਾ ਪੈਂਦਾ ਹੈ। ਉਨ੍ਹਾਂ ਅਨੁਸਾਰ ਐਂਟਰਪਨਿਓਰਸ਼ਿਪ ਵਪਾਰਕ ਉੱਦਮ ਨੂੰ ਬਦਲਣ ਦੀ ਪ੍ਰਕਿਰਿਆ ਹੈ। ਸ੍ਰੀ ਅਧਿਕਾਰੀ ਨੂੰ ‘ਬੈਸਟ ਆਈਸਕ੍ਰੀਮ ਅਵਾਰਡ’, ‘ਇੰਦਰਾ ਗਾਂਧੀ ਕ੍ਰਿਸ਼ੀ ਵਿਸ਼ਵਵਿਦਿਆਲਾ’, ਛੱਤੀਸਗੜ੍ਹ ਸੂਬੇ ਵੱਲੋਂ ‘ਬੈਸਟਬ੍ਰਾਂਡ’ ਦੇ ਨਾਲ-ਨਾਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਵੱਲੋਂ ਵੀ ਸਨਮਾਨਿਆ ਗਿਆ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪੱਧਰ ’ਤੇ ਇਹ ਨਵੀਂ ਲੜੀ ਆਰੰਭ ਹੋਣ ਦਾ ਸੁਆਗਤ ਕਰਦੇ ਹੋਏ ਸਕੂਲੀ ਪ੍ਰਬੰਧਕਾਂ ਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਗਿਆ।