ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਇੱਥੋਂ ਦੇ ਮਯੂਰ ਵਿਹਾਰ ਇਲਾਕੇ ਵਿਚਲੇ ਇੱਕ ਹੋਟਲ ਦੇ ਕਮਰੇ ’ਚ ਇੱਕ ਔਰਤ ਦੀ ਲਾਸ਼ ਲਟਕਦੀ ਮਿਲੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ 28 ਸਾਲਾ ਆਸ਼ਨਾ ਸੀਮਾ ਸੇਠੀ ਵਾਸੀ ਜੰਗਪੁਰ ਵਜੋਂ ਹੋਈ ਹੈ। ਉਹ ਜੰਗਪੁਰਾ ਵਿੱਚ ਡਿਸਪੈਂਸਰੀ ਵਿੱਚ ਮੈਡੀਕਲ ਅਫ਼ਸਰ ਵਜੋਂ ਕੰਮ ਕਰ ਰਹੀ ਸੀ। ਜਾਣਕਾਰੀ ਅਨੁਸਾਰ ਹੋਟਲ ਸਟਾਫ ਨੇ ਪੈਸੇ ਲੈਣ ਲਈ ਜਦੋਂ ਉਸ ਨਾਲ ਸੰਪਰਕ ਕੀਤਾ ਤਂ ਮਹਿਲਾ ਨੇ ਆਪਣੇ ਕਮਰੇ ’ਚੋਂ ਕੋਈ ਜਵਾਬ ਨਹੀਂ ਦਿੱਤਾ। ਇਸ ਮਗਰੋਂ ਸਟਾਫ ਮਾਸਟਰ ਚਾਬੀ ਦੀ ਵਰਤੋਂ ਕਰ ਕੇ ਕਮਰੇ ’ਚ ਦਾਖਲ ਹੋਇਆ ਤਂ ਉਸ ਦੀ ਲਾਸ਼ ਕਮਰੇ ’ਚ ਲਟਕਦੀ ਮਿਲੀ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਦੇ ਕਿਸੇ ਵਿਅਕਤੀ ਨਾਲ ਸਬੰਧ ਸਨ ਅਤੇ ਉਸ ਦੇ ਮਾਤਾ-ਪਿਤਾ ਨੂੰ ਉਨ੍ਹਂ ਦੇ ਰਿਸ਼ਤੇ ’ਤੇ ਇਤਰਾਜ਼ ਸੀ। ਮਹਿਲਾ ਦੇ ਪਰਿਵਾਰ ਨੇ ਹਜ਼ਰਤ ਨਿਜ਼ਾਮੂਦੀਨ ਪੁਲੀਸ ਸਟੇਸ਼ਨ ’ਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ।