ਤੀਜੀ ਲਹਿਰ ਦੇ ਟਾਕਰੇ ਲਈ ਦਿੱਲੀ ਸਰਕਾਰ ਨੇ ਕਮਰਕੱਸੇ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਿਰਸਪੁਰ ਦੇ ਆਕਸੀਜਨ ਪਲਾਂਟ ਦਾ ਦੌਰਾ

ਤੀਜੀ ਲਹਿਰ ਦੇ ਟਾਕਰੇ ਲਈ ਦਿੱਲੀ ਸਰਕਾਰ ਨੇ ਕਮਰਕੱਸੇ

ਸਿਰਸਪੁਰ ਵਿੱਚ ਆਕਸੀਜਨ ਪਲਾਂਟ ਦਾ ਦੌਰਾ ਕਰਦੇ ਹੋਏ ਅਰਵਿੰਦ ਕੇਜਰੀਵਾਲ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 10 ਜੂਨ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਭਵਿੱਖ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਸਿਰਸਪੁਰ ਵਿੱਚ ਆਕਸੀਜਨ ਡਿੱਪੂ ਦਾ ਦੌਰਾ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿਰਸਪੁਰ ਵਿੱਚ 57 ਮੀਟਰਿਕ ਟਨ ਆਕਸੀਜਨ ਭੰਡਾਰਨ ਸਮਰੱਥਾ ਦਾ ਕ੍ਰਾਇਓਜੇਨਿਕ ਟੈਂਕ ਲਗਾਇਆ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ, ‘‘ਇਥੇ 12.5 ਮੀਟਰਿਕ ਟਨ ਆਕਸੀਜਨ ਉਤਪਾਦਨ ਸਮਰੱਥਾ ਵਾਲੇ ਆਕਸੀਜਨ ਉਤਪਾਦਨ ਪਲਾਂਟ ਵੀ ਸਥਾਪਤ ਕੀਤੇ ਜਾ ਰਹੇ ਹਨ। ਅਸੀਂ ਦਿੱਲੀ ਵਿਚ ਕੁੱਲ 171 ਮੀਟਰਿਕ ਟਨ ਦੀ ਆਕਸੀਜਨ ਸਟੋਰੇਜ ਟੈਂਕ ਸਥਾਪਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ 19 ਆਕਸੀਜਨ ਪੀਐੱਸਏ ਪਲਾਂਟ ਦਿੱਲੀ ਵਿੱਚ ਸਥਾਪਤ ਕੀਤੇ ਗਏ ਹਨ ਤੇ ਅਗਲੇ ਦੋ-ਦੋ ਦਿਨਾਂ ਵਿੱਚ ਇਨ੍ਹਾਂ ਦਾ ਉਦਘਾਟਨ ਕੀਤਾ ਜਾ ਸਕਦਾ ਹੈ। ਅਸੀਂ ਕਰੋਨਾ ਦੀ ਸੰਭਾਵਤ ਤੀਜੀ ਲਹਿਰ ਦੇ ਮੱਦੇਨਜ਼ਰ ਜੰਗੀ ਪੱਧਰ ’ਤੇ ਆਪਣੀਆਂ ਤਿਆਰੀਆਂ ਕਰ ਰਹੇ ਹਾਂ।’

ਆਕਸੀਜਨ ਸਟੋਰੇਜ ਡਿੱਪੂ ਦਾ ਮੁਆਇਨਾ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਰੱਬ ਨਾ ਕਰੇ ਕਿ ਕਰੋਨਾ ਦੀ ਤੀਜੀ ਲਹਿਰ ਆਵੇ ਪਰ ਜੇ ਕਰੋਨਾ ਦੀ ਤੀਜੀ ਲਹਿਰ ਆਉਂਦੀ ਹੈ ਤਾਂ ਦਿੱਲੀ ਸਰਕਾਰ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਪੂਰੇ ਜ਼ੋਰ ਨਾਲ ਆਪਣੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਆਈ, ਜਿਸ ਵਿੱਚ ਸਭ ਤੋਂ ਵੱਡੀ ਸਮੱਸਿਆ ਆਕਸੀਜਨ ਦੀ ਸੀ। ਦੂਸਰੀ ਲਹਿਰ ਵਿਚ ਆਕਸੀਜਨ ਦੀ ਘਾਟ ਸੀ ਤੇ ਆਕਸੀਜਨ ਦੀ ਘਾਟ ਕਾਰਨ ਕੁਝ ਦਿਨ ਦਿੱਲੀ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸਿਰਸਪੁਰ ਵਿੱਚ 57 ਮੀਟਰਿਕ ਟਨ ਆਕਸੀਜਨ ਸਮਰੱਥਾ ਦਾ ਭੰਡਾਰਨ ਟੈਂਕ ਬਣਾਇਆ ਹੈ। ਇਸੇ ਤਰ੍ਹਾਂ ਬਾਬਾ ਸਾਹਿਬ ਡਾ. ਅੰਬੇਦਕਰ ਹਸਪਤਾਲ ਅਤੇ ਡੀਡੀਯੂ ਹਸਪਤਾਲ ਵਿੱਚ ਦੋ ਹੋਰ ਆਕਸੀਜਨ ਭੰਡਾਰਨ ਟੈਂਕੀਆਂ ਬਣੀਆਂ ਹਨ। ਦਿੱਲੀ ਵਿੱਚ ਕੁੱਲ ਤਿੰਨ ਆਕਸੀਜਨ ਭੰਡਾਰਾਂ ਦਾ ਨਿਰਮਾਣ ਕੀਤਾ ਗਿਆ ਹੈ। ਹਰੇਕ ਟੈਂਕ ਦੀ ਆਕਸੀਜਨ ਭੰਡਾਰਨ ਸਮਰੱਥਾ 57-57 ਮੀਟਰਿਕ ਟਨ ਹੈ। ਦਿੱਲੀ ਵਿਚ ਕੁੱਲ 171 ਮੀਟਰਿਕ ਟਨ ਆਕਸੀਜਨ ਸਮਰੱਥਾ ਦੇ ਭੰਡਾਰਨ ਟੈਂਕ ਬਣਾਏ ਗਏ ਹਨ। ਇਸ ਲਹਿਰ ਦੌਰਾਨ ਆਕਸੀਜਨ ਟੈਂਕਰ ਦੀ ਵੀ ਸਮੱਸਿਆ ਸੀ। ਜੇ ਸਾਨੂੰ ਉੱਤਰ ਪ੍ਰਦੇਸ਼ ਜਾਂ ਹਰਿਆਣਾ ਸਮੇਤ ਆਸ ਪਾਸ ਤੋਂ ਆਕਸੀਜਨ ਲੈਣੀ ਪੈਂਦੀ ਤਾਂ ਸਾਡੇ ਕੋਲ ਇਸ ਲਈ ਟੈਂਕਰ ਨਹੀਂ ਸਨ। ਇਸ ਲਈ ਅਸੀਂ ਹੁਣ ਟੈਂਕਰ ਵੀ ਲਿਆ ਰਹੇ ਹਾਂ।

ਕੇਜਰੀਵਾਲ ਨੇ ਕੇਂਦਰ ਦੇ ਫ਼ੈਸਲੇ ’ਤੇ ਸਵਾਲ ਉਠਾਇਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ 21 ਜੂਨ ਤੋਂ ਬਾਅਦ ਸਾਰਿਆਂ ਨੂੰ ਕੋਵਿਡ-19 ਟੀਕਾ ਮੁਹੱਈਆ ਕਰਾਉਣ ਦੇ ਕੇਂਦਰ ਦੇ ਫ਼ੈਸਲੇ ’ਤੇ ਸਵਾਲ ਉਠਾਇਆ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਟੀਕਿਆਂ ਨੂੰ ਸਾਰਿਆਂ ਲਈ ਕਿਵੇਂ ਮੁਫ਼ਤ ਸਪਲਾਈ ਕਰੇਗੀ, ਇੱਕ ਵੱਡਾ ਸਵਾਲ ਹੈ। ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ 26 ਮਈ ਨੂੰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਟੀਕੇ ਲਗਾਉਣ ਦੀ ਬਜਾਏ ਟੀਕਾ ਖੁਰਾਕਾਂ ਦੂਜੇ ਦੇਸ਼ਾਂ ਨੂੰ ਬਰਾਮਦ ਕਰਨ ਦੇ ਫ਼ੈਸਲੇ ’ਤੇ ਕੇਂਦਰ ’ਤੇ ਹਮਲਾ ਕੀਤਾ ਸੀ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਮੁਫ਼ਤ ਟੀਕਿਆਂ ਬਾਰੇ ਐਲਾਨ ਕੀਤਾ ਸੀ। ਕੇਜਰੀਵਾਲ ਨੇ ਸਿਰਸਪੁਰ ਨੇੜੇ ਆਕਸੀਜਨ ਭੰਡਾਰਨ ਸਰੋਵਰ ਦੇ ਨਿਰਮਾਣ ਦਾ ਮੁਆਇਨਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਹਾ ਕਿ 21 ਜੂਨ ਤੋਂ ਬਾਅਦ ਉਹ ਦੇਸ਼ ਵਿੱਚ ਮੁਫਤ ਟੀਕੇ ਸਪਲਾਈ ਕਰੇਗੀ ਪਰ 21 ਜੂਨ ਤੋਂ ਬਾਅਦ ਵੀ ਟੀਕੇ ਕਿੱਥੋਂ ਆਉਣਗੇ ਇਹ ਇਕ ਵੱਡਾ ਸਵਾਲ ਹੈ ਕਿਉਂਕਿ ਖੁਰਾਕਾਂ ਦੀ ਭਾਰੀ ਘਾਟ ਹੈ। ਕੇਜਰੀਵਾਲ ਨੇ ਕਿਹਾ ਕਿ ਮਹਾਮਾਰੀ ਦੀ ਦੂਸਰੀ ਲਹਿਰ ਦਾ ਪ੍ਰਭਾਵ ਘੱਟ ਹੁੰਦਾ ਜੇਕਰ ਟੀਕਾਕਰਨ ਸਮੇਂ ਸਿਰ ਕੀਤਾ ਜਾਂਦਾ ਤਾਂ ਬਹੁਤ ਸਾਰੇ ਲੋਕ ਇਸ ਵਾਇਰਸ ਦਾ ਸ਼ਿਕਾਰ ਨਹੀਂ ਹੁੰਦੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All