ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਗੁਰੂ ਹਰਿਕ੍ਰਸ਼ਨ ਪਬਲਿਕ ਸਕੂਲਾਂ ਦੇ ਅਮਲੇ ਦੀਆਂ 42 ਪਟੀਸ਼ਨਾਂ ਉਪਰ ਚੱਲੀ ਸੁਣਵਾਈ ’ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਇਹ ਪਟੀਸ਼ਨਾਂ ਇਨ੍ਹਾਂ ਸਕੂਲਾਂ ਦੇ ਅਮਲੇ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਦੀ ਅਦਾਇਗੀ, ਬਕਾਇਆ ਤਨਖ਼ਾਹਾਂ, ਸੇਵਾ ਮੁਕਤੀ ਲਾਭ, ਗ੍ਰੈਚੁਟੀ, ਛੇਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਸਮੇਤ 7ਵੇਂ ਤਨਖ਼ਾਹ ਕਮਿਸ਼ਨ ਨਾਲ ਸਬੰਧਤ ਹਨ। ਮਾਮਲਾ ਦਿੱਲੀ ਹਾਈ ਕੋਰਟ ਦੇ ਜਸਟਿਸ ਵੀ. ਕਾਮੇਸ਼ਵਰ ਰਾਓ ਦੀ ਅਦਾਲਤ ਵਿੱਚ ਪੁੱਜਾ ਤੇ ਕਮੇਟੀ ਤੋਂ ਜਵਾਬ-ਤਲਬੀ ਵੀ ਹੋਈ। -ਪੱਤਰ ਪ੍ਰੇਰਕ