ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ, ਮੰਗੂ ਸਿੰਘ ਨੇ ਕਸ਼ਮੀਰੀ ਗੇਟ ਮੈਟਰੋ ਸਟੇਸ਼ਨ ’ਤੇ ਦੇਸ਼ ਦੇ ਪਹਿਲੇ ਫਾਸਟੈਗ / ਯੂ ਪੀ ਆਈ ਅਧਾਰਤ ਕੈਸ਼ਲੈੱਸ ਪਾਰਕਿੰਗ ਦੇ ਨਾਲ ਮਲਟੀ-ਮਾਡਲ ਏਕੀਕਰਨ ਸਹੂਲਤ (ਮਲਟੀ-ਮਾਡਲ ਇੰਟੀਗ੍ਰੇਸ਼ਨ ਫੈਸਿਲਟੀ) ਦੀ ਸ਼ੁਰੂਆਤ ਕੀਤੀ। ਸਟੇਸ਼ਨ ਦੇ ਗੇਟ ਨੰਬਰ 6 ’ਤੇ ਸਥਿਤ ਪਾਰਕਿੰਗ ਦੀ ਸੁਵਿਧਾ 55 ਚਾਰ ਪਹੀਆ ਵਾਹਨ ਤੇ 174 ਦੋ ਪਹੀਆ ਵਾਹਨ ਚਾਲਕਾਂ ਲਈ ਉਪਲਬਧ ਹੋਵੇਗੀ। ਇਸ ਸਹੂਲਤ ਦੇ ਤਹਿਤ, ਫਾਸਟੈਗ ਦੇ ਜ਼ਰੀਏ ਚਾਰ ਪਹੀਆ ਵਾਹਨ ਪਾਰਕਿੰਗ ਦਾਖ਼ਲ/ ਨਿਕਾਸ ਵੇਲੇ ਭੁਗਤਾਨ ਕੀਤਾ ਜਾ ਸਕਦਾ ਹੈ। ਫਾਸਟੈਗ ਵਾਲੇ ਡਰਾਈਵਰ ਇਸ ਸਹੂਲਤ ਦਾ ਲਾਭ ਲੈ ਸਕਣਗੇ। ਦੋ ਪਹੀਆ ਵਾਹਨ ਚਾਲਕਾਂ ਦੀ ਐਂਟਰੀ ਸਿਰਫ ਡੀਐਮਆਰਸੀ ਦੇ ਸਮਾਰਟ ਕਾਰਡ ਨੂੰ ਸਵਾਈਪ ਕਰ ਕੇ ਕੀਤੀ ਜਾ ਸਕਦੀ ਹੈ। ਜਦਕਿ, ਸਮਾਰਟ ਕਾਰਡ ਸਵਾਈਪ ਦੀ ਵਰਤੋਂ ਸਿਰਫ ਦਾਖਲੇ/ਨਿਕਾਸ ਦੇ ਸਮੇਂ ਤੇ ਗਣਨਾ ਦੇ ਸਮੇਂ ਹੀ ਕੀਤੀ ਜਾ ਸਕਦੀ ਹੈ। ਕਿਰਾਇਆ ਤੇ ਕਾਰਡ ਵਿਚੋਂ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਆਉਣ ਵਾਲੇ ਸਮੇਂ ’ਚ ਇਹ ਸਹੂਲਤ ਦਿੱਲੀ ਮੈਟਰੋ ਦੇ ਹੋਰ ਸਟੇਸ਼ਨਾਂ ’ਤੇ ਉਪਲਬਧ ਕਰਵਾਈ ਜਾਵੇਗੀ। ਕਾਰਜਕਾਰੀ ਡਾਇਰੈਕਟਰ ਅਨੁਜ ਦਿਆਲ ਨੇ ਕਿਹਾ ਕਿ ਇਹ ਸਹੂਲਤ ਕਸ਼ਮੀਰੀ ਗੇਟ ਸਟੇਸ਼ਨ ਆਉਣ- ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦੇਵੇਗੀ।