ਏਮਸ ਵਿੱਚ ਫੈਕਲਟੀ ਦੀਆਂ ਅਸਾਮੀਆਂ ਭਰਨ ਬਾਰੇ ਵਿਚਾਰ ਕਰ ਰਿਹੈ ਕੇਂਦਰ : The Tribune India

ਏਮਸ ਵਿੱਚ ਫੈਕਲਟੀ ਦੀਆਂ ਅਸਾਮੀਆਂ ਭਰਨ ਬਾਰੇ ਵਿਚਾਰ ਕਰ ਰਿਹੈ ਕੇਂਦਰ

ਏਮਸ ਵਿੱਚ ਫੈਕਲਟੀ ਦੀਆਂ ਅਸਾਮੀਆਂ ਭਰਨ ਬਾਰੇ ਵਿਚਾਰ ਕਰ ਰਿਹੈ ਕੇਂਦਰ

ਨਵੀਂ ਦਿੱਲੀ, 19 ਮਾਰਚ

ਕੇਂਦਰੀ ਸਿਹਤ ਮੰਤਰਾਲਾ ਵੱਲੋਂ ਦੇਸ਼ ਦੇ ਵੱਖ ਵੱਖ ਏਮਸ ਵਿੱਚ ਫੈਕਲਟੀ ਦੀ ਘਾਟ ਦੂਰ ਕਰਨ ਲਈ ਕੇਂਦਰੀ ਭਰਤੀ ਵਿਵਸਥਾ ਸ਼ੁਰੂ ਕਰਨ ਦੀ ਸੰਭਾਵਨਾ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪਾਲ, ਸਿਹਤ ਮੰਤਰਾਲੇ ਦੇ ਵਧੀਕ ਸਕੱਤਰ (ਪੀਐੱਮਐੱਸਐੱਸਵਾਈ), ਨਵੀਂ ਦਿੱਲੀ ਸਥਿਤ ਏਮਸ ਦੇ ਡਾਇਰੈਕਟਰ ’ਤੇ ਆਧਾਰਿਤ ਕਮੇਟੀ ਬਣਾਈ ਗਈ ਹੈ। 28 ਫਰਵਰੀ ਨੂੰ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ, ‘‘ਵੱਖ ਵੱਖ ਏਮਸ ਵਿੱਚ ਫੈਕਲਟੀ ਤੇ ਨਾਨ-ਫੈਕਲਟੀ ਮੁਲਾਜ਼ਮਾਂ ਦੀ ਭਰਤੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਅਤੇ ਇਸ ਸਬੰਧੀ ਕੇਂਦਰੀ ਭਰਤੀ ਵਿਵਸਥਾ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਅੱਠ ਜਨਵਰੀ ਨੂੰ ਭੁਵਨੇਸ਼ਵਰ ਏਮਸ ਵਿੱਚ ਸੈਂਟਰਲ ਇੰਸਟੀਚਿਊਟ ਬਾਡੀ (ਸੀਆਈਬੀ) ਦੀ ਮੀਟਿੰਗ ਹੋਈ ਸੀ, ਜਿਸ ਮਗਰੋਂ ਕਮੇਟੀ ਬਣਾਈ ਗਈ।’’ ਜ਼ਿਕਰਯੋਗ ਹੈ ਕਿ ਮੰਤਰਾਲੇ ਨੇ ਪਿਛਲੇ ਸਾਲ ਲੋਕ ਸਭਾ ਵਿੱਚ ਕਿਹਾ ਸੀ ਕਿ ਦੇਸ਼ ਵਿੱਚ 14 ਨਵੇਂ ਏਮਸ ਵਿੱਚ ਫੈਕਲਟੀ ਦੀਆਂ ਲਗਪਗ 44 ਫੀਸਦੀ ਅਸਾਮੀਆਂ ਖ਼ਾਲੀ ਹਨ। ਰਾਜਕੋਟ ਏਮਸ ਵਿੱਚ ਸਿਰਫ਼ 40 ਫੈਕਲਟੀ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All