ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਸਤੰਬਰ
ਸਿੱਖ ਸਿਆਸਤ ਵਿੱਚ ਕਈ ਦਹਾਕਿਆਂ ਤੱਕ ਮੀਲ ਪੱਥਰ ਵਜੋਂ ਸਥਾਪਿਤ ਰਹਿਣ ਵਾਲੇ ਸਵਰਗੀ ਜਥੇਦਾਰ ਉਂਕਾਰ ਸਿੰਘ ਥਾਪਰ ਦੇ ਪੁੱਤਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਰਮਨਦੀਪ ਸਿੰਘ ਥਾਪਰ ਨੂੰ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਤਕਨਾਲੋਜੀ (ਜੀਟੀਬੀਆਈਟੀ) ਹਰੀ ਨਗਰ ਦਾ ਕੋ-ਚੇਅਰਮੈਨ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫ਼ਤਹਿ ਨਗਰ ਦਾ ਚੇਅਰਮੈਨ ਥਾਪਿਆ ਗਿਆ। ਇਸ ਮੌਕੇ ਡੀਐੱਸਜੀਐੱਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਰਮਨਦੀਪ ਸਿੰਘ ਥਾਪਰ ਨੂੰ ਸਿਰੋਪਾ ਭੇਟ ਕਰਕੇ ਵਧਾਈ ਦਿੱਤੀ। ਸਤਪਾਲ ਸਿੰਘ ਚੰਨ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਤਹਿ ਨਗਰ ਦੇ ਮੈਨੇਜਰ ਵਜੋਂ ਮੁੜ ਸੇਵਾ ਸੌਂਪੀ ਗਈ ਹੈ। ਦਿੱਲੀ ਕਮੇਟੀ ਵੱਲੋਂ 13 ਗੁਰੂ ਹਰਿਕ੍ਰਸ਼ਨ ਪਬਲਿਕ ਸਕੂਲ, 4 ਕਾਲਜ ਤੇ ਤਕਨੀਕੀ ਸਿੱਖਿਆ ਦੀਆਂ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ।