ਪੱਤਰ ਪ੍ਰੇਰਕ
ਨਵੀਂ ਦਿੱਲੀ 16 ਸਤੰਬਰ
ਦਿੱਲੀ ਕਮੇਟੀ ਦੀ ਸਪੋਰਟਸ ਸਬ-ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਗੋਬਿੰਦ ਐਨਕਲੇਵ ਵਿੱਚ ‘ਬਾਲਾ ਪ੍ਰੀਤਮ ਜੀਐੱਚਪੀਐੱਸ ਇੰਟਰ ਸਕੂਲ ਮੀਟ-2022’ ਤਹਿਤ ਤਿੰਨ ਰੋਜ਼ਾ ਟੇਬਲ ਟੈਨਿਸ ਮੁਕਾਬਲਾ ਕਰਵਾਇਆ ਗਿਆ। ਸਮਾਪਤੀ ਮੌਕੇ ਸੋਨਾ ਤੇ ਚਾਂਦੀ ਦੇ ਤਗਮੇ ਜਿੱਤਣ ਵਾਲੇ ਜੇਤੂ ਖਿਡਾਰੀਆਂ ਨੂੰ ਕੁੱਲ 28 ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਪੋਰਟਸ ਸਬ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਅੰਡਰ-19 ਮਹਿਲਾ ਸਿੰਗਲ ਮੁਕਾਬਲੇ ਦੀ ਸੋਨ ਤਗਮਾ ਜੇਤੂ ਖਿਡਾਰਨਾਂ ’ਚ ਸ਼੍ਰੇਸ਼ਠਾ, ਅਵਨੀ ਸ਼ਰਮਾ, ਰਿਧੀ ਨੰਦਿਕਾ, ਆਯੂਸ਼ੀ ਸ਼ਾਮਲ ਹਨ। ਅੰਡਰ-19 ਪੁਰਸ਼ ਸਿੰਗਲ ਮੁਕਾਬਲੇ ’ਚ ਸੋਨ ਤਗਮਾ ਜੇਤੂ ਸਸ਼ਪ੍ਰੀਤ ਸਿੰਘ, ਸਿਮਰਪ੍ਰੀਤ ਸਿੰਘ, ਵੀਰ ਸਿੰਘ, ਜਸਕੀਰਤ ਸਿੰਘ, ਅੰਸ਼ ਜੇਤਲੀ ਜੀਐੱਚਪੀਐੱਸ. ਹਰਗੋਬਿੰਦ ਐਨਕਲੇਵ ਤੇ ਰਨਰ-ਅੱਪ ਜੀਐੱਚਪੀਐੱਸ ਬਸੰਤ ਵਿਹਾਰ ਦੀ ਟੀਮ ਰਹੀ।