ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਕਤੂਬਰ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਸੌਰਭ ਭਾਰਦਵਾਜ ਨੇ ਅੱਜ ਪਾਰਟੀ ਮੁੱਖ ਦਫਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗ੍ਰੇਟਰ ਕੈਲਾਸ਼ ਦਾ ਪੌਸ਼ ਖੇਤਰ ਹੋਵੇ, ਬਾਦਲੀ ਦਾ ਬਾਹਰੀ ਦਿੱਲੀ ਖੇਤਰ, ਬੁਰਾਰੀ ਦੀ ਅਣਅਧਿਕਾਰਤ ਕਾਲੋਨੀ, ਬਸੰਤਕੰਜ ਵਿੱਚ ਫਲੈਟ, ਚਾਂਦਨੀ ਚੌਕ ਵਰਗਾ ਬਾਜ਼ਾਰ ਜਾਂ ਲਾਜਪਤ ਨਗਰ ਵਰਗਾ ਬਾਜ਼ਾਰ ਜਿੱਥੇ ਵੀ ਜਾਓ, ਉੱਥੇ ਕਿਸੇ ਵੀ ਆਰਡਬਲਯੂਏ ਨਾਲ ਗੱਲ ਕਰੋ, ਮਾਰਕੀਟ ਐਸੋਸੀਏਸ਼ਨ ਜਾਂ ਜਨਤਾ ਦਾ ਕੋਈ ਵੀ ਨੁਮਾਇੰਦਾ, ਸਾਰੇ ਖਰਾਬ ਹੋ ਚੁੱਕੀ ਸਫਾਈ ਵਿਵਸਥਾ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਆਮ ਆਦਮੀ ਪਾਰਟੀ ਪਿਛਲੇ ਇੱਕ ਮਹੀਨੇ ਤੋਂ ‘ਆਪ ਵਿਦਿਆਕ ਆਪਕੇ ਦੁਆਰ’ ਨਾਂ ਦੇ ਪ੍ਰੋਗਰਾਮ ਕਰ ਰਹੀ ਹੈ। ਇਸ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਨਤਾ ਨਾਲ ਆਹਮੋ-ਸਾਹਮਣੇ ਗੱਲਬਾਤ ਹੁੰਦੀ ਹੈ। ਜੇਕਰ ਉੱਥੇ ਵੀ ਗੱਲ ਕਰਦੇ ਹੋ ਤਾਂ ਹਰ ਦਿੱਲੀ ਵਾਸੀ ਦੀ ਇਹ ਸਮੱਸਿਆ ਹੈ ਕਿ ਘਰ ਸਾਫ਼ ਹੈ ਪਰ ਜਿਵੇਂ ਹੀ ਤੁਸੀਂ ਘਰ ਤੋਂ ਬਾਹਰ ਆਉਂਦੇ ਹੋ ਸੜਕ ਤੇ ਕੂੜਾ ਹੁੰਦਾ ਹੈ। ਸੜਕਾਂ ’ਤੇ ਸਫ਼ਾਈ ਕਰਨ ਦੀ ਬਜਾਏ ਐਮਸੀਡੀ ਦੇ ਸਫ਼ਾਈ ਕਰਮਚਾਰੀ ਭਾਜਪਾ ਨੇਤਾਵਾਂ ਦੇ ਘਰਾਂ ਦੀ ਸਫ਼ਾਈ ਕਰਦੇ ਹਨ। ਸੌਰਭ ਭਾਰਦਵਾਜ ਨੇ ਕਿਹਾ ਕਿ ਐੱਮਸੀਡੀ ਦੁਆਰਾ ਸੜਕਾਂ ਅਤੇ ਗਲੀਆਂ ਦੀ ਸਫ਼ਾਈ ਦਾ ਕੰਮ ਬਹੁਤ ਮਾੜੀ ਹਾਲਤ ਵਿੱਚ ਹੈ।