ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਅਦਾਕਾਰ ਰਣਬੀਰ ਸਿੰਘ ਦੇ ਫੋਟੋਸ਼ੂਟ ਮਾਮਲੇ ਸਬੰਧੀ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਅਨੇਕਾਂ ਔਰਤਾਂ ਦੀਆਂ ਨਗਨ ਤਸਵੀਰਾਂ ਪ੍ਰਸਾਰਿਤ ਜਾਂ ਪੇਸ਼ ਕੀਤੀਆਂ ਜਾਂਦੀਆਂ ਹਨ ਤਾਂ ਕਿਸੇ ਵੱਲੋਂ ਕੋਈ ਇਤਰਾਜ਼ ਨਹੀਂ ਕੀਤਾ ਜਾਂਦਾ ਪਰ ਇੱਕ ਅਦਾਕਾਰ ਜੇਕਰ ਨਗਨ ਤਸਵੀਰਾਂ ਖਿੱਚਵਾ ਕੇ ਜਨਤਕ ਕਰਦਾ ਹੈ ਤਾਂ ਉਹ ਪ੍ਰਾਈਮ ਟਾਈਮ ਬਹਿਸ ਦਾ ਵਿਸ਼ਾ ਬਣ ਜਾਂਦਾ ਹੈ। ਉਨ੍ਹਾਂ ਸਵਾਲੀਆ ਲਹਿਜ਼ੇ ਵਿੱਚ ਕਿਹਾ ਕਿ ਦੇਸ਼ ਵਿੱਚ ਕੋਈ ਅਸਲ ਮੁੱਦੇ ਨਹੀਂ ਹਨ? ਦੱਸਣਯੋਗ ਹੈ ਕਿ ਬੌਲੀਬੁੱਡ ਅਦਾਕਾਰ ਰਣਬੀਰ ਸਿੰਘ ਵੱਲੋਂ ਆਪਣੀਆਂ ਨਗਨ ਤਸਵੀਰਾਂ ਆਪਣੇ ਇੰਸਟਾਗ੍ਰਾਮ ਸਫ਼ੇ ਉਪਰ ਸਾਂਝੀਆਂ ਕੀਤੀਆਂ ਸਨ, ਜਿਸ ਮਗਰੋਂ ਉੱਠੇ ਵਿਵਾਦ ਦੇ ਮੱਦੇਨਜ਼ਰ ਸਵਾਤੀ ਮਾਲੀਵਾਲ ਵੱਲੋਂ ਉਕਤ ਟਿੱਪਣੀ ਕੀਤੀ ਗਈ ਹੈ। ਤਸਵੀਰਾਂ ਨੂੰ ਲੈ ਕੇ ਮੁੰਬਈ ਵਿੱਚ ਰਣਵੀਰ ਖ਼ਿਲਾਫ਼ ਸ਼ਿਕਾਇਤ ਵੀ ਕੀਤੀ ਗਈ ਸੀ।