ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ
ਸੁਨੱਖੀ ਪੰਜਾਬਣ ਸੀਜ਼ਨ-4 ਦੇ ਆਡੀਸ਼ਨ ਗੁਰਸ਼ਰਨ ਕਾਨਵੈਂਟ ਸਕੂਲ, ਪੱਛਮ ਵਿਹਾਰ ਦਿੱਲੀ ਵਿੱਚ ਹੋਏ। ਇਸ ਮੌਕੇ ਹਰਬੀਰ ਕੌਰ (ਡਾਇਰੈਕਟਰ ਟੋਨੀ ਐੱਨਐੱਨ), ਵਿਸ਼ੇਸ਼ ਛਾਬੜਾ (ਆਰਜੇ. ਪੰਜਾਬੀ ਫੀਵਰ), ਡਾ. ਸਿਮਰਨ ਸੇਠੀ (ਸਹਾਇਕ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ), ਗੁਰਪ੍ਰੀਤ ਕੌਰ (ਡਾਇਰੈਕਟਰ ਪੋਸ਼ਾਕ) ਨੇ ਜੱਜਾਂ ਦੀ ਭੂਮਿਕਾ ਨਿਭਾਈ। ਸੁਨੱਖੀ ਪੰਜਾਬਣ ਦੀ ਕਰਤਾ ਧਰਤਾ ਅਵਨੀਤ ਕੌਰ ਭਾਟੀਆ ਨੇ ਇਸ ਮੌਕੇ ਕਿਹਾ ਕਿ ਇਹ ਸ਼ੋਅ ਉਨ੍ਹਾਂ ਦੀ ਸਵਰਗਵਾਸੀ ਮਾਂ ਦਵਿੰਦਰ ਕੌਰ ਦਾ ਸੁਪਨਾ ਹੈ ਅਤੇ ਮਾਂ ਬੋਲੀ ਪੰਜਾਬੀ, ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨਾ ਹੈ। ਜ਼ਿਕਰਯੋਗ ਹੈ ਕਿ ਸੁਨੱਖੀ ਪੰਜਾਬਣ ਅਵਨੀਤ ਕੌਰ ਭਾਟੀਆ, ਟੂਗੇਦਰ ਮੀਡੀਆ ਵਲੋਂ ਪਿਛਲੇ 4 ਸਾਲਾਂ ਤੋਂ ਇਹ ਪ੍ਰੋਗਰਮਾ ਕੀਤਾ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ 18-40 ਉਮਰ ਵਰਗ ਦੀਆਂ ਬੀਬੀਆਂ ਹਿੱਸਾ ਲੈਣ ਕੇ ਆਪਣੀ ਪ੍ਰਤਿਭਾ ਦਿਖਾ ਸਕਦੀਆਂ ਹਨ।