ਹਿੰਦੂ ਰਾਓ ਹਸਪਤਾਲ ਦੇ ਹੜਤਾਲੀ ਡਾਕਟਰ ਸੜਕਾਂ ’ਤੇ ਉਤਰੇ

ਹਿੰਦੂ ਰਾਓ ਹਸਪਤਾਲ ਦੇ ਹੜਤਾਲੀ ਡਾਕਟਰ ਸੜਕਾਂ ’ਤੇ ਉਤਰੇ

ਪ੍ਰਦਰਸ਼ਨ ਕਰਦੇ ਹੋਏ ਹਿੰਦੂ ਰਾਓ ਹਸਪਤਾਲ ਦੇ ਡਾਕਟਰ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਅਕਤੂਬਰ

ਇਥੇ ਹਿੰਦੂ ਰਾਓ ਹਸਪਤਾਲ ਦੇ ਹੜਤਾਲੀ ਡਾਕਟਰਾਂ ਵੱਲੋਂ ਅੱਜ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਇਸ ਰੋਸ ਪ੍ਰਦਰਸ਼ਨ ਦੌਰਾਨ ਕਸਤੂਰਬਾ ਹਸਪਤਾਲ ਦੇ ਡਾਕਟਰ ਵੀ ਸ਼ਾਮਲ ਹੋਏ ਅਤੇ ਜੰਤਰ-ਮੰਤਰ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ। ਚਾਰ ਮਹੀਨੇ ਤੋਂ ਡਾਕਟਰਾਂ ਨੂੰ ਤਨਖ਼ਾਹ ਨਹੀਂ ਮਿਲੀ ਹੈ।ਮਾਸਕ ਪਹਿਨ ਕੇ, ਹਿੰਦੂ ਰਾਓ ਹਸਪਤਾਲ, ਕਸਤੂਰਬਾ ਹਸਪਤਾਲ ਤੇ ਰਾਜੇਨ ਬਾਬੂ ਟੀਬੀ ਹਸਪਤਾਲ ਦੇ ਡਾਕਟਰਾਂ ਨੇ ਤਖ਼ਤੀਆਂ ਫੜੀਆਂ ਤੇ ਉੱਚ ਅਧਿਕਾਰੀਆਂ ਨੂੰ ਦਖ਼ਲ ਦੇਣ ’ਤੇ ਸੰਕਟ ਦੇ ਹੱਲ ਲਈ ਅਪੀਲ ਕੀਤੀ। ਹਾਲ ਹੀ ਵਿੱਚ ਕਈ ਰਿਹਾਇਸ਼ੀ ਡਾਕਟਰਾਂ ਨੇ ਜੰਤਰ-ਮੰਤਰ ਵਿੱਚ ਇੱਕ ਰੋਸ ਮਾਰਚ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਮੋਮਬੱਤੀ ਰੋਸ਼ਨੀ ਮਾਰਚ ਕੱਢਿਆ ਸੀ। ਹਿੰਦੂ ਰਾਓ ਹਸਪਤਾਲ ਦੇ ਆਰਡੀਏ ਦੇ ਪ੍ਰਧਾਨ  ਅਭਿਮਿਊ ਨੇ ਕਿਹਾ ਕਿ ਹੁਣ ਜਦੋਂ ਸਾਨੂੰ ਹਸਪਤਾਲਾਂ ਵਿੱਚ ਹੋਣਾ ਚਾਹੀਦਾ ਸੀ ਪਰ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ। ਹਿੰਦੂ ਰਾਓ ਹਸਪਤਾਲ ਦੀ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਦੇ ਮੈਂਬਰ ਪਿਛਲੇ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਜਾਰੀ ਕਰਨ ਦੀ ਮੰਗ ਕਰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ। ਕਸਤੂਰਬਾ ਹਸਪਤਾਲ ਦੇ ਰਿਹਾਇਸ਼ੀ ਡਾਕਟਰ ਆਪਣੀਆਂ ਬਕਾਇਆ ਤਨਖਾਹਾਂ ਨੂੰ ਲੈ ਕੇ ਵੀ ਅੰਦੋਲਨ ਕਰ ਰਹੇ ਹਨ। ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਿੰਦੂ ਰਾਓ ਹਸਪਤਾਲ ਦੀ ਰੈਜ਼ੀਡੈਂਟ ਡਾਕਟਰ ਜੋਤਸਨਾ ਪ੍ਰਕਾਸ਼ ਨੇ ਕਿਹਾ ਕਿ ਸਾਡੇ ਵਿੱਚੋਂ ਕੁਝ ਅੱਜ ਤੋਂ ਭੁੱਖ ਹੜਤਾਲ ’ਤੇ ਵੀ ਹਨ। ਉੱਤਰੀ ਦਿੱਲੀ ਦੇ ਮੇਅਰ ਜੈ ਪ੍ਰਕਾਸ਼ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਰਿਹਾਇਸ਼ੀ ਡਾਕਟਰਾਂ ਲਈ ‘ਜੁਲਾਈ ਦੇ ਮਹੀਨੇ’ ਲਈ ਤਨਖਾਹ ਜਾਰੀ ਕੀਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਹਰਿਆਣਾ ਦੀ ਸਰਹੱਦ ਨੇੜੇ ਡੇਰੇ ਲਾਏ; ਸਰਹੱਦ ’ਤੇ ਮਾਹੌਲ ਤਣਾਅਪੂਰਨ; ਮਹੀ...

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

* ਧਰਨਿਆਂ ਲਈ ਪੰਜਾਬ-ਹਰਿਆਣਾ ਦੀ ਹੱਦ ’ਤੇ ਅੱਠ ਥਾਵਾਂ ਦੀ ਸ਼ਨਾਖ਼ਤ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

* ਡੇਰਾ ਪ੍ਰੇਮੀਆਂ ਦੀ ਪਟੀਸ਼ਨ ਖਾਰਜ * ਹੇਠਲੀ ਅਦਾਲਤ ਨੂੰ ਸੁਣਵਾਈ ਨਿਰਪ...

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਕਰੀਬ ਇਕ ਘੰਟੇ ਤੱਕ ਦੋਵੇਂ ਆਗੂਆਂ ਵਿਚਾਲੇ ਸੁਖਾਵੇਂ ਮਾਹੌਲ ’ਚ ਹੋਈ ਗੱਲ...

ਸ਼ਹਿਰ

View All