ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਾਰਚ
ਦਿੱਲੀ ਯੂਨੀਵਰਸਿਟੀ ਦੇ ਲਕਸ਼ਮੀ ਬਾਈ ਕਾਲਜ, ਅਸ਼ੋਕ ਵਿਹਾਰ ਦਿੱਲੀ ਦੇ ਪੰਜਾਬੀ ਵਿਭਾਗ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ‘ਅਜੋਕੇ ਦੌਰ ਵਿੱਚ ਔਰਤ ਦੀ ਸਥਿਤੀ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਪੰਜਾਬੀ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਸਹਾਇਕ ਪ੍ਰੋਫ਼ੈਰ ਡਾ. ਰਮਨਪ੍ਰੀਤ ਕੌਰ ਨੇ ਆਪਣੇ ਵਿਚਾਰ ਰੱਖੇ। ਪੰਜਾਬੀ ਵਿਭਾਗ ਦੀ ਮੁਖੀ ਡਾ. ਨਿਰਮਲ ਸ਼ਾਹਿਦ ਨੇ ਡਾ. ਰਮਨਪ੍ਰੀਤ ਕੌਰ ਦਾ ਸੁਆਗਤ ਕੀਤਾ। ਮਨਦੀਪ ਸਿੰਘ ਨੇ ਡਾ. ਰਮਨਪ੍ਰੀਤ ਕੌਰ ਨਾਲ ਪਛਾਣ ਕਰਵਾਈ। ਡਾ. ਰਮਨਪ੍ਰੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਸਮਾਜ ਦੀ ਅਸੰਤੁਲਿਤ ਵੰਡ ਕਾਰਨ ਔਰਤ ਸਮਾਜ ’ਚ ਬਰਾਬਰ ਦੀ ਹਿੱਸੇਦਾਰੀ ਨਹੀਂ ਰੱਖਦੀ। ਵਿਕਸਿਤ ਸਮਾਜ ’ਚ ਵੀ ਔਰਤ ਨੂੰ ਵਖਰੇਵਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਧਿਆਪਕ ਦੀਦਾਰ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।