ਨਵੀਂ ਦਿੱਲੀ, 16 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਬੀਆਈ ਵੱਲੋਂ ਰਾਜ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੂੰ ਸੰਮਨ ਭੇਜਣ ਬਾਅਦ ਟਵੀਟ ਕਰਕੇ ਸਿਸੋਦੀਆ ਦੀ ਤੁਲਨਾ ਭਗਤ ਸਿੰਘ ਨਾਲ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਜੇਲ੍ਹ ਦੀਆਂ ਸਲਾਖਾਂ ਅਤੇ ਫਾਂਸੀ ਦਾ ਫੰਦਾ ਭਗਤ ਸਿੰਘ ਦੇ ਬੁਲੰਦ ਇਰਾਦਿਆਂ ਨੂੰ ਡੇਗ ਨਹੀਂ ਸਕੇ। ਇਹ ਆਜ਼ਾਦੀ ਦੀ ਦੂਜੀ ਲੜਾਈ ਹੈ। ਸ੍ਰੀ ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ,‘ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਅੱਜ ਦੇ ਭਗਤ ਸਿੰਘ ਹਨ। 75 ਸਾਲਾਂ ਬਾਅਦ ਦੇਸ਼ ਨੂੰ ਅਜਿਹਾ ਸਿੱਖਿਆ ਮੰਤਰੀ ਮਿਲਿਆ, ਜਿਸ ਨੇ ਗਰੀਬਾਂ ਨੂੰ ਚੰਗੀ ਸਿੱਖਿਆ ਦੇ ਕੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਉਮੀਦ ਦਿੱਤੀ। ਕਰੋੜਾਂ ਗਰੀਬਾਂ ਦੀਆਂ ਦੁਆਵਾਂ ਤੁਹਾਡੇ ਨਾਲ ਹਨ (ਮਨੀਸ਼ ਸਿਸੋਦੀਆ)।’