ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੂਨ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਭ੍ਰਿਸ਼ਟਾਚਾਰ ਵਿਰੋਧੀ ਸੈੱਲ ਬ੍ਰਾਂਚ ਦੇ ਸਪੈਸ਼ਲ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇੰਡੋ ਸਪਿਰਟਸ ਤੇ ਬ੍ਰਿੰਡਕੋ ਸਪਿਰਟਸ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਬਾਰੇ ਸ਼ਿਕਾਇਤ ਕੀਤੀ। ਉਨ੍ਹਾਂ ਨੇ ਲਿਖਤੀ ਸਬੂਤ ਵੀ ਸੌਂਪੇ। ਸਪੈਸ਼ਲ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਦਿੱਲੀ, ਸ੍ਰੀ ਵਿਜੇ ਨਾਇਕ ਸਾਬਕਾ ਸੀਈਓ ਓਨਲੀ ਮਚ ਲਾਊਡਰ, ਮਨੋਜ ਰਾਏ, ਕੈਲਾਸ਼ ਗਹਿਲੋਤ ਟਰਾਂਸਪੋਰਟ ਤੇ ਵਾਤਾਵਰਨ ਮੰਤਰੀ ਦਿੱਲੀ, ਸਤੇਂਦਰ ਜੈਨ ਸਿਹਤ ਮੰਤਰੀ ਦਿੱਲੀ, ਅਰਾਵਾ ਗੋਪੀਕ੍ਰਿਸ਼ਨ ਕਮਿਸ਼ਨਰ ਆਬਕਾਰੀ, ਦਿੱਲੀ, ਰਾਘਵ ਚੱਢਾ, ਐੱਮਪੀ, ਦਿਨੇਸ਼ ਅਰੋੜਾ, ਅਮਨਦੀਪ ਸਿੰਘ ਢੱਲ ਮਾਲਕ ਬ੍ਰਿਡਕੋ ਸਪਿਰਟਸ, ਆਦਿ ਖਿਲਾਫ ਦਰਖ਼ਾਸਤ ਦਿੱਤੀ ਹੈ।