ਨਵੀਂ ਦਿੱਲੀ: ਦੱਖਣ-ਪੱਛਮੀ ਦਿੱਲੀ ਦੇ ਨਜਫਗੜ੍ਹ ਖੇਤਰ ਵਿੱਚ ਇੱਕ ਸੀਮਾ ਸੁਰੱਖਿਆ ਬਲ ਦੇ ਸਬ-ਇੰਸਪੈਕਟਰ ਨੂੰ ਉਸ ਦੇ ਦੋਸਤ ਨੇ ਇੱਕ ਕਾਰ ਵਿੱਚ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਬ-ਇੰਸਪੈਕਟਰ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਨਸ਼ੇ ਦੀ ਹਾਲਤ ’ਚ ਸੀ। ਪੀੜਤ ਸੰਦੀਪ ਕੁਮਾਰ, ਨਜਫਗੜ੍ਹ ਦੇ ਗੋਪਾਲ ਨਗਰ ਦਾ ਵਸਨੀਕ ਇਲਾਜ ਅਧੀਨ ਸੀ ਤੇ ਬਿਆਨ ਲਈ ਅਯੋਗ ਸੀ। ਪੁਲੀਸ ਨੇ ਦੱਸਿਆ ਕਿ ਸਬ-ਇੰਸਪੈਕਟਰ ਝਾਰਖੰਡ ਵਿੱਚ ਤਾਇਨਾਤ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਵੈਂਕਟੇਸ਼ਵਾਰਾ ਹਸਪਤਾਲ ਤੋਂ ਨਜਫਗੜ੍ਹ ਪੁਲੀਸ ਸਟੇਸ਼ਨ ’ਚ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਸੂਚਨਾ ਮਿਲੀ। ਪੁਲੀਸ ਡਿਪਟੀ ਕਮਿਸ਼ਨਰ (ਦਵਾਰਕਾ) ਐੱਮ ਹਰਸ਼ਵਰਧਨ ਨੇ ਦੱਸਿਆ ਕਿ ਪੀੜਤ ਆਪਣੇ ਜੀਜਾ ਅੰਕੁਸ਼, ਭਤੀਜੇ ਰਵੀ ਤੇ ਸੰਦੀਪ ਸਹਿਵਾਗ ਨਾਮ ਦੇ ਇੱਕ ਹੋਰ ਵਿਅਕਤੀ ਦੇ ਨਾਲ ਦਵਾਰਕਾ ਵਿੱਚ ਘੁੰਮ ਰਹੇ ਸਨ। – ਪੱਤਰ ਪ੍ਰੇਰਕ