ਨਵੀਂ ਦਿੱਲੀ, 26 ਦਸੰਬਰ
ਇੱਥੇ ਇੰਡੀਆ ਗੇਟ ’ਤੇ ਦਿੱਲੀ ਪੁਲੀਸ ਵੱਲੋਂ ਸੂਰਜੀ ਊਰਜਾ ਨਾਲ ਚੱਲਣ ਵਾਲਾ ਮਾਡਰਨ ਬੀਟ ਬੂਥ ਸਥਾਪਤ ਕੀਤਾ ਗਿਆ ਹੈ, ਜਿਸਦਾ ਪਾਣੀ, ਅੱਗ ਤੇ ਕਿਸੇ ਕਿਸਮ ਦੀ ਤੋੜਭੰਨ ਨਾਲ ਨੁਕਸਾਨ ਨਹੀਂ ਹੋਵੇਗਾ। ਇਸ ਬੂਥ ਦਾ ਉਦਘਾਟਨ ਐੱਸਸੀਪੀ (ਕਾਨੂੰਨ ਵਿਵਸਥਾ), ਦੱਖਣੀ ਜ਼ੋਨ, ਸਤੀਸ਼ ਗੋਲਛਾ ਨੇ ਕੀਤਾ। ਐਡੀਸ਼ਨਲ ਪੀਆਰਓ (ਦਿੱਲੀ ਪੁਲੀਸ) ਅਨਿਲ ਮਿੱਤਲ ਨੇ ਕਿਹਾ ਕਿ ਇਹ ਬੂਥ ਸੂਰਜੀ ਊਰਜਾ ਨਾਲ ਚੱਲਦਾ ਹੈ ਤੇ ਇਸ ਦੀ ਸਮਰੱਥਾ 10 ਘੰਟੇ ਹੈ। ਉਨ੍ਹਾਂ ਦੱਸਿਆ ਕਿ ਇਹ ਬੂਥ ਕੈਬਿਨ ’ਚ ਤਾਪਮਾਨ ਕੰਟਰੋਲ ਰੱਖਣ ਵਾਲੇ ਰੈਗੂਲੇਟਰ, ਫਸਟ ਏਡ ਅਤੇ ਜਨਤਾ ਦੀ ਸਹੂਲਤ ਲਈ ਡੈਸਕ ਰਾਹੀਂ ਜਾਣਕਾਰੀ ਦੇਣ ਦੀਆਂ ਸਹੂਲਤਾਂ ਨਾਲ ਲੈੱਸ ਹੈ।-ਪੀਟੀਆਈ