ਮੈਟਰੋ ਦੀ ਲਾਲ ਲਾਈਨ ’ਚ ਖ਼ਰਾਬੀ ਕਾਰਨ ਸੇਵਾਵਾਂ ਪ੍ਰਭਾਵਿਤ

ਮੈਟਰੋ ਦੀ ਲਾਲ ਲਾਈਨ ’ਚ ਖ਼ਰਾਬੀ ਕਾਰਨ ਸੇਵਾਵਾਂ ਪ੍ਰਭਾਵਿਤ

ਖ਼ਰਾਬੀ ਕਾਰਨ ਸਟੇਸ਼ਨ ’ਤੇ ਖੜ੍ਹੀ ਮੈਟਰੋ।

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੂਨ

ਦਿੱਲੀ ਮੈਟਰੋ ਦੀ ਲਾਲ ਲਾਈਨ ਦੇ ਇੱਕ ਹਿੱਸੇ ’ਤੇ ਸੋਮਵਾਰ ਸਵੇਰੇ ਕੁਝ ਤਕਨੀਕੀ ਸਮੱਸਿਆਵਾਂ ਕਾਰਨ ਸੇਵਾਵਾਂ ਲਗਭਗ 45 ਮਿੰਟਾਂ ਲਈ ਦੇਰੀ ਨਾਲ ਚੱਲੀਆਂ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਈ। ਲਾਲ ਲਾਈਨ ਦਿੱਲੀ ਦੇ ਰਿਠਾਲਾ ਨੂੰ ਗਾਜ਼ੀਆਬਾਦ ਦੇ ਸ਼ਹੀਦ ਸਥਲ (ਨਵਾਂ ਬੱਸ ਅੱਡਾ) ਨਾਲ ਜੋੜਦੀ ਹੈ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਯਾਤਰੀਆਂ ਨੂੰ ਸੂਚਿਤ ਕਰਨ ਲਈ ਸਵੇਰੇ ਅੱਠ ਵਜੇ ਟਵੀਟ ਕੀਤਾ ਸੀ। ਇਸ ਅਨੁਸਾਰ ਖ਼ਾਮੀ ਦੂਰ ਕਰਨ ਲਈ ਕੰਮ ਜਾਰੀ ਹਨ ਅਤੇ ਜਲਦੀ ਤੋਂ ਜਲਦੀ ਨਿਯਮਤ ਸੇਵਾਵਾਂ ਨੂੰ ਬਹਾਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਕਾਰਨ ਹੋਈ ਅਸੁਵਿਧਾ ਲਈ ਅਫ਼ਸੋਸ ਹੈ। ਸਵੇਰੇ 8.45 ਵਜੇ ਦੇ ਕਰੀਬ ਡੀਐਮਆਰਸੀ ਨੇ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਸੈਕਸ਼ਨ ’ਤੇ ਆਮ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ। ਬਾਅਦ ਵਿੱਚ ਇੱਕ ਬਿਆਨ ਵਿੱਚ ਮੈਟਰੋ ਨੇ ਕਿਹਾ, ‘ਸਵੇਰੇ 8 ਵਜੇ ਦੇ ਕਰੀਬ ਸ਼ਹੀਦ ਸਥਲ (ਨਵਾਂ ਬੱਸ ਅੱਡਾ) ਸਟੇਸ਼ਨ ਵੱਲ ਜਾ ਰਹੀ ਕੋਹਾਟ ਐਨਕਲੇਵ ਮੈਟਰੋ ਸਟੇਸ਼ਨ ’ਤੇ ਇੱਕ ਰੇਲਗੱਡੀ ਵਿੱਚ ਤਕਨੀਕੀ ਖ਼ਰਾਬੀ ਦੀ ਸੂਚਨਾ ਦਿੱਤੀ ਗਈ ਸੀ। ਇਸ ਕਾਰਨ ਰੈੱਡ ਲਾਈਨ ਦੇ ਇੰਦਰਲੋਕ-ਪੀਤਮਪੁਰਾ ਸੈਕਸ਼ਨ ’ਤੇ ਰੇਲ ਗੱਡੀਆਂ ਵਿੱਚ ਲਗਭਗ ਅੱਧਾ ਘੰਟਾ ਖੜ੍ਹੇਤ ਆਈ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਲਾਲ ਲਾਈਨ ਦੇ ਬਾਕੀ ਹਿੱਸਿਆਂ ਪੀਤਮਪੁਰਾ ਤੋਂ ਰਿਠਾਲਾ ਤੇ ਇੰਦਰਲੋਕ ਤੋਂ ਸ਼ਹੀਦ ਸਥਲ (ਨਵਾਂ ਬੱਸ ਅੱਡਾ) ’ਤੇ ਆਮ ਰੇਲ ਸੇਵਾਵਾਂ ਉਪਲਬਧ ਸਨ। ਦਿੱਲੀ ਮੈਟਰੋ ਦੇ ਜ਼ਿਆਦਾਤਰ ਦਫ਼ਤਰ ਜਾਣ ਵਾਲੇ ਮੁਸਾਫਿਰਾਂ/ਲੋਕਾਂ ਨੂੰ 9 ਜੂਨ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਬਲੂ ਲਾਈਨ ’ਤੇ ਸੇਵਾਵਾਂ ਤਕਨੀਕੀ ਖ਼ਰਾਬੀ ਕਾਰਨ ਦੋ ਘੰਟੇ ਤੋਂ ਵੱਧ ਦੇਰੀ ਨਾਲ ਸ਼ੁਰੂ ਹੋਈਆਂ। ਇਸ ਤੋਂ ਕੁਝ ਦਿਨ ਪਹਿਲਾਂ 6 ਜੂਨ ਨੂੰ ਇੱਕ ਪੰਛੀ ਦੀ ਟੱਕਰ ਕਾਰਨ ਤਕਨੀਕੀ ਖ਼ਰਾਬੀ ਕਾਰਨ ਲਗਭਗ ਡੇਢ ਘੰਟੇ ਤੱਕ ਸਮੁੱਚੀ ਬਲੂ ਲਾਈਨ ’ਤੇ ਸੇਵਾਵਾਂ ਵਿੱਚ ਵਿਘਨ ਪਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ਼ਹਿਰ

View All