ਨਵੀਂ ਦਿੱਲੀ, 1 ਸਤੰਬਰ
ਕੋਵਿਡ-19 ਮਹਾਮਾਰੀ ਕਾਰਨ ਲੰਮੇ ਸਮੇਂ ਤੋਂ ਬੰਦ ਦਿੱਲੀ ਦੇ ਸਕੂਲ ਆਖ਼ਰਕਾਰ ਅੱਜ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੋਲ੍ਹੇ ਗਏ। ਭਾਰੀ ਮੀਂਹ ਕਾਰਨ ਛੱਤਰੀਆਂ ਤੇ ਮਾਸਕ ਨਾਲ ਬੱਚੇ ਸਕੂਲ ਗਏ। ਦਿੱਲੀ ਸਰਕਾਰ ਨੇ ਕਿਹਾ ਹੈ ਕਿ ਇਸ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਤੇ ਕਿਸੇ ਬੱਚੇ ਨੂੰ ਸਕੂਲ ਆਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।