ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜੁਲਾਈ
ਤਾਮਿਲਨਾਡੂ-ਕੇਡਰ ਦੇ ਆਈਪੀਐੱਸ ਅਧਿਕਾਰੀ ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਵਿੱਚ ਡਾਇਰੈਕਟਰ ਜਨਰਲ ਵਜੋਂ ਸੇਵਾਵਾਂ ਨਿਭਾਅ ਰਹੇ ਸੰਜੇ ਅਰੋੜਾ ਨੂੰ ਅੱਜ ਦਿੱਲੀ ਦਾ ਪੁਲੀਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਦੀ ਜਗ੍ਹਾ ਅਹੁਦਾ ਸੰਭਾਲਣਗੇ, ਜੋ ਐਤਵਾਰ ਨੂੰ ਇੱਥੋਂ ਸੇਵਾਮੁਕਤ ਹੋ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਸੰਜੇ ਅਰੋੜਾ ਪਹਿਲੀ ਅਗਸਤ ਤੋਂ ਆਪਣਾ ਅਹੁਦਾ ਸੰਭਾਲਣਗੇ। ਸੇਵਾਮੁਕਤ ਹੋਏ ਅਸਥਾਨਾ ਬੀਐੱਸਐੱਫ ਦੇ ਮੁਖੀ ਸਨ ਤੇ ਉਨ੍ਹਾਂ ਕੋਲ ਐਨਸੀਬੀ ਦਾ ਵਾਧੂ ਚਾਰਜ ਵੀ ਸੀ।