ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਈ
ਰੋਹਿਣੀ ਕੋਰਟ ਦੀ ਦੂਜੀ ਮੰਜ਼ਿਲ ’ਤੇ ਜੱਜਾਂ ਦੇ ਚੈਂਬਰ ਨੇੜੇ ਅੱਗ ਲੱਗ ਗਈ। ਅਧਿਕਾਰੀਆਂ ਨੇ ਕਿਹਾ ਕਿ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਦੂਜੀ ਮੰਜ਼ਿਲ ’ਤੇ ਰੋਹਿਣੀ ਕੋਰਟ ਰੂਮ ਨੰਬਰ 210 ’ਤੇ ਸਵੇਰੇ ਲਗਪਗ 11:10 ਵਜੇ ਅੱਗ ਲੱਗਣ ਬਾਰੇ ਇੱਕ ਕਾਲ ਆਈ ਜਿਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ’ਤੇ ਪਹੁੰਚੀਆਂ। ਅੱਗ ਜੱਜਾਂ ਦੇ ਚੈਂਬਰ ਦੇ ਨੇੜੇ ਕਮਰੇ ਵਿੱਚ ਏਅਰ ਕੰਡੀਸ਼ਨਰ ਵਿੱਚ ਲੱਗੀ ਸੀ। ਵਕੀਲਾਂ ਦੀ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਵਿਨੀਤ ਜਿੰਦਲ ਨੇ ਕਿਹਾ ਕਿ ਅਦਾਲਤੀ ਕੰਪਲੈਕਸਾਂ ਵਿੱਚ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਦਸਦੀਆਂ ਹਨ ਕਿ ਸੁਰੱਖਿਆ ਕਾਰਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।