ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਕਤੂਬਰ
ਦਿੱਲੀ ਦੇ ਮਾਲ ਮੰਤਰੀ ਕੈਲਾਸ਼ ਗਹਿਲੋਤ ਨੇ ਐਤਵਾਰ ਨੂੰ ਛੱਠ ਤਿਉਹਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਥੇ ਕੁਤੁਬ ਵਿਹਾਰ ਅਤੇ ਡਾਬਰੀ ਮੋੜ ਵਿੱਚ ਛੱਠ ਘਾਟਾਂ ਦਾ ਦੌਰਾ ਕੀਤਾ। ਉਨ੍ਹਾਂ ਸਫਾਈ, ਰੌਸ਼ਨੀ, ਜਲ ਸਪਲਾਈ, ਸੀਸੀਟੀਵੀ ਲਗਾਉਣ ਸਣੇ ਹੋਰ ਕੰਮਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਗਹਿਲੋਤ ਨੇ ਟਵੀਟ ਕੀਤਾ, ‘‘ਹੁਣੇ ਕੁਤੁਬ ਵਿਹਾਰ-ਮਟਿਆਲਾ ਗਿਆ ਅਤੇ ਛਠ ਪੂਜਾ ਘਾਟ ਦਾ ਨਿਰੀਖਣ ਕੀਤਾ। ਕਰੋੜਾਂ ਸ਼ਰਧਾਲੂ ਅੱਜ ਸ਼ਾਮ ਨੂੰ ਡੁੱਬਦੇ ਸੂਰਜ ਅਤੇ ਸੋਮਵਾਰ ਸਵੇਰੇ ਚੜ੍ਹਦੇ ਸੂਰਜ ਦੀ ਪੂਜਾ ਕਰਨਗੇ। ਪਾਣੀ ਵਿੱਚ ਵਰਤ ਰੱਖਣ ਵਾਲੀਆਂ ਔਰਤਾਂ ਦੁਆਰਾ ਸੂਰਜ ਦੇਵਤਾ ਨੂੰ ਅਰਗ ਚੜ੍ਹਾਉਣਾ ਸ਼ਾਮਲ ਹੈ। ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਤੇ ‘ਆਪ’ ਵਿਧਾਇਕ ਸੌਰਭ ਭਾਰਦਵਾਜ ਨੇ ਵੀ ਕੈਲਾਸ਼ ਖੇਤਰ ਦੇ ਪੂਰਬ ’ਚ ਆਸਥਾ ਕੁੰਜ ਸਥਿਤ ਛੱਠ ਘਾਟ ਦਾ ਦੌਰਾ ਕੀਤਾ।