ਨਵੀਂ ਦਿੱਲੀ, 16 ਮਾਰਚ
ਝਾਰਖੰਡ ਹਾਈ ਕੋਰਟ ਦੇ ਸੇਵਾਮੁਕਤ ਜੱਜ ਹਰੀਸ਼ ਚੰਦਰ ਮਿਸ਼ਰਾ ਨੂੰ ਦਿੱਲੀ ਦਾ ਲੋਕਾਯੁਕਤ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਇੱਕ ਨੋਟੀਫਿਕੇਸ਼ਨ ਰਾਹੀਂ ਦਿੱਤੀ ਗਈ ਹੈ। ਲੋਕਾਯੁਕਤ ਦਾ ਇਹ ਅਹੁਦਾ ਦਸੰਬਰ 2020 ਵਿੱਚ ਰੇਵਾ ਖੇਤਰਪਾਲ ਦੇ ਸੇਵਾਮੁਕਤ ਮਗਰੋਂ ਖਾਲੀ ਸੀ। ਨੋਟੀਫਿਕੇਸ਼ਨ, ਜਿਸ ’ਤੇ ਤਰੀਕ 15 ਮਾਰਚ ਲਿਖੀ ਹੋਈ ਹੈ, ਮੁਤਾਬਕ ਉੱਪ ਰਾਜਪਾਲ ਅਨਿਲ ਵੱਲੋਂ ਮਿਸ਼ਰਾ ਦੀ ਲੋਕਾਯੁਕਤ ਵਜੋਂ ਨਿਯੁਕਤੀ ਕੀਤੀ ਹੈ। ਮਿਸ਼ਰਾ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ। -ਪੀਟੀਆਈ